ਪੰਜਾਬ ‘ਚ ਪ੍ਰਮੋਸ਼ਨਾਂ ਲਈ ਲੋੜੀਂਦਾ ਤਜਰਬਾ ਘੱਟ ਕਰਨ ਸਬੰਧੀ ਹੁਕਮ ਜਾਰੀ
ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਪਾਲ ਬਰਾੜ
ਚੰਡੀਗੜ੍ਹ, 08 ਅਗਸਤ 2019 – ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਤਰੱਕੀਆਂ ਲਈ ਲੋੜੀਂਦਾ ਤਜ਼ਰਬਾ ਘੱਟ ਕਰਨ ਸਬੰਧੀ ਪੱਤਰ ਜਾਰੀ ਕਰ ਦਿੱਤਾ ਹੈ। ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਇਸ ਸਬੰਧੀ ਪੱਤਰ ਜਾਰੀ ਕੀਤਾ ਗਿਆ ਹੈ। ਸਰਕਾਰ ਵੱਲੋਂ ਪਿਛਲੇ ਦਿਨੀਂ ਮੰਤਰੀ ਮੰਡਲ ਦੀ ਬੈਠਕ ਵਿਚ ਇਸ ਸਬੰਧੀ ਫੈਸਲਾ ਲੈ ਲਿਆ ਗਿਆ ਸੀ।
ਜਿਸ ਸਬੰਧੀ ਹੁਣ ਪੱਤਰ ਜਾਰੀ ਹੋਣ ਨਾਲ ਸਮੂਹ ਵਿਭਾਗਾਂ ਦੇ ਮੁਲਾਜ਼ਮਾਂ ਵਿੱਚ ਤਰੱਕੀਆਂ ਨੂੰ ਲੈ ਕੇ ਹਿਲਜੁਲ ਸ਼ੁਰੂ ਹੋ ਗਈ ਹੈ। ਕਿਉਂਕਿ ਪਹਿਲਾਂ ਕਲਰਕ ਤੋਂ ਸੀਨੀਅਰ ਸਹਾਇਕ ਵਜੋਂ ਪ੍ਰਮੋਸ਼ਨ ਹਾਸਲ ਕਰਨ ਲਈ ਜਿੱਥੇ ਲੋੜੀਂਦਾ ਤਜ਼ਰਬਾ ਪੰਜ ਸਾਲ ਸੀ। ਉੱਥੇ ਹੁਣ ਇਹ ਤਜਰਬਾ ਘੱਟ ਕੇ ਚਾਰ ਸਾਲ ਰਹਿ ਗਿਆ ਹੈ
ਇਸੇ ਤਰ੍ਹਾਂ ਸੀਨੀਅਰ ਸਹਾਇਕ ਤੋਂ ਬਤੌਰ ਸੁਪਰਡੈਂਟ ਪਦ ਉੱਨਤ ਹੋਣ ਲਈ ਪਹਿਲਾਂ ਜਿੱਥੇ ਦਸ ਸਾਲ ਦਾ ਤਜ਼ਰਬਾ ਚਾਹੀਦਾ ਸੀ ਉੱਥੇ ਹੁਣ ਇਹ ਤਜਰਬਾ ਹੱਦ ਸੱਤ ਸਾਲ ਕਰ ਦਿੱਤੀ ਗਈ ਹੈ । ਇਸੇ ਤਰ੍ਹਾਂ ਹੋਰ ਵੀ ਕਈ ਅਸਾਮੀਆਂ ਲਈ ਤਜਰਬਾ ਘੱਟ ਕਰ ਦਿੱਤਾ ਗਿਆ ਹੈ ।



