ਸਾਬਕਾ ਵਿਧਾਇਕ ਮੱਖਣ ਸਿੰਘ ਦਾ ਲੜਕਾ ਸਵੇਰਾ ਸਿੰਘ ਉਪ ਚੇਅਰਮੈਨ ਨਾਮਜਦ

ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਪਾਲ ਬਰਾੜ

ਬਠਿੰਡਾ 29 ਅਗਸਤ : ਬਠਿੰਡਾ ਦਿਹਾਤੀ ਹਲਕੇ ਦੇ ਮਰਹੂਮ ਸਾਬਕਾ ਵਿਧਾਇਕ ਮੱਖਣ ਸਿੰਘ ਦੇ ਲੜਕੇ ਸਵੇਰਾ ਸਿੰਘ ਨੂੰ ਪੰਜਾਬ ਸਰਕਾਰ ਨੇ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ਼ ਕਾਰਪੋਰੇਸ਼ਨ ਦਾ ਉਪ ਚੇਅਰਮੈਨ ਨਾਮਜਦ ਕੀਤਾ ਹੈ! ਕਲ ਰਾਤ ਜਾਰੀ ਹੋਏ ਨੋਟੀਫਿਕੇਸ਼ਨ ਮੁਤਾਬਿਕ ਉਨ੍ਹਾਂ ਨੂੰ ਪੰਜ ਸਾਲ ਦੇ ਕਾਰਜਕਾਲ ਲਈ ਬਣਾਇਆ ਗਿਆ ਹੈ !

ਮਰਹੂਮ ਮੱਖਣ ਸਿੰਘ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਹੀ ਭਰੋਸੇਯੋਗ ਸਾਥੀਆਂ ਵਿਚ ਗਿਣੇ ਜਾਂਦੇ ਸਨ ਚੋਣਾਂ ਤੋਂ ਥੋੜਾ ਸਮਾਂ ਪਹਿਲਾਂ ਉਨ੍ਹਾਂ ਦੀ ਮੌਤ ਹੋ ਗਈ ਸੀ! ਪੰਜਾਬ ਕਾਂਗਰਸ ਦੀ ਸਿਆਸਤ ਵਿਚ ਮੱਖਣ ਸਿੰਘ ਡੱਟ ਕੇ ਕੈਪਟਨ ਅਮਰਿੰਦਰ ਸਿੰਘ ਨਾਲ ਖੜੇ ਰਹੇ ਹਨ !

ਸਵੇਰਾ ਸਿੰਘ ਦੀ ਨਾਮਜ਼ਦਗੀ ਨੂੰ ਲੈਕੇ ਬਠਿੰਡਾ ਦਿਹਾਤੀ ਹਲਕੇ ਵਿਚ ਖੁਸ਼ੀ ਦਾ ਮਾਹੌਲ ਹੈ ਤੇ ਸੇਵਰ ਤੋਂ ਹੀ ਪਿੰਡਾਂ ਦੇ ਲੋਕ ਮੱਖਣ ਸਿੰਘ ਦੇ ਘਰ ਪੁਜੇ ਹੋਏ ਸਨ ਤੇ ਸਾਬਕਾ ਵਿਧਾਇਕ ਨਾਲ ਜੁੜੀਆਂ ਆਪਣੀਆਂ ਯਾਦਾਂ ਦਾ ਪ੍ਰਗਟਾਵਾ ਕਰ ਰਹੇ ਸਨ !

ਇੱਥੇ ਇਹ ਵਰਨਣਯੋਗ ਹੈ ਕਿ ਮਰਹੂਮ ਮੱਖਣ ਸਿੰਘ ਆਪਣੇ ਇਲਾਕੇ ਵਿਚ ਬਹੁਤ ਹੀ ਹਰਮਨ ਪਿਆਰੇ ਆਗੂ ਵਜੋਂ ਜਾਣੇ ਜਾਂਦੇ ਸਨ ਤੇ ਉਨ੍ਹਾਂ ਦਾ ਸੁਭਾ ਸੀ ਕਿ ਉਨ੍ਹਾਂ ਨੇ ਪਾਰਟੀ ਦੀ ਰਾਜਨੀਤੀ ਤੋਂ ਉਪਰ ਉੱਠ ਕੇ ਲੋਕਾਂ ਦੀਆਂ ਸਮਸਿਆਵਾਂ ਨੂੰ  ਵੱਖ ਵੱਖ ਪਲੇਟਫਾਰਮਾਂ ਉਤੇ ਉਠਾਇਆ ਤੇ ਮਸਲਿਆਂ ਨੂੰ ਹੱਲ ਕਰਵਾਇਆ !

ਮੱਖਣ ਸਿੰਘ ਨੇ ਸਾਰਾ ਜੀਵਨ ਇਮਾਨਦਾਰੀ ਤੇ ਵਫ਼ਾਦਾਰੀ ਦਾ ਲੱੜ ਨਹੀਂ ਛੱਡਿਆ ਤੇ ਅੰਤ ਤਕ ਆਪਣੇ ਵਿਦਿਆਰਥੀ ਜੀਵਨ ਵੇਲੇ ਤੋਂ ਜੁੜੇ ਹੋਏ ਲੋਕਾਂ ਦਾ ਸਾਥ ਨਹੀਂ ਛੱਡਿਆ ! ਇਹ ਉਸ ਦੀ ਇਕ ਵਿਲੱਖਣ ਸਖਸ਼ੀਅਤ ਦਾ ਰੂਪ ਸੀ ! ਮੱਖਣ ਸਿੰਘ ਇਕ ਉੱਚ ਕੋਟੀ ਦੇ ਪਰਲੀਮੈਂਟਰੀਆਂਨ ਸਨ ਤੇ ਵਿਧਾਨ ਸਭਾ ਵਿਚ ਸਭ ਤੋਂ ਵੱਧ ਸਵਾਲ ਜਵਾਬ ਉਨ੍ਹਾਂ ਦੇ ਹੀ ਹੁੰਦੇ ਸਨ ਜਿਸ ਕਰਕੇ ਉਨ੍ਹਾਂ ਨੂੰ ਕਈ ਵਾਰ ਸਨਮਾਨਿਆ ਵੀ ਗਿਆ ਸੀ!

LEAVE A REPLY

Please enter your comment!
Please enter your name here