ਨਿਗਮ ਦਾ ਕੰਮ ਸੁਚੱਜੇ ਢੰਗ ਨਾਲ ਚਲਾਉਣ ਲਈ ਹੋਰ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ : ਮਾਸਟਰ ਹਰਮੰਦਰ

ਪ੍ਰਵੀਨ ਮਾਨੀ ਤੇ ਬਲਜਿੰਦਰ ਠੇਕੇਦਾਰ ਬਣੇ ਫਾਇਨਾਂਸ ਕੰਟ੍ਰੈਕਟ ਕਮੇਟੀ ਮੇਂਬਰ

ਅੰਮ੍ਰਿਤ ਸਿੱਧੂ ਬਰਾੜ

ਬਠਿੰਡਾ , 4 ਜੂਨ: ਅੱਜ ਨਗਰ ਨਿਗਮ ਬਠਿੰਡਾ ਦੇ ਦੋ ਅਹਿਮ ਮੇਂਬਰ ਚੁਣੇ ਜਾਨ ਲਈ ਵਰਚੁਅਲ ਮੀਟਿੰਗ ਕੀਤੀ ਗਈ , ਜਿਸ ਨੂੰ ਕੋਵਿਡ 19 ਦੀਆਂ ਹਦਾਇਤਾਂ ਨੂੰ ਮੁਖ ਰੱਖਦੇ ਹੋਏ ਪੰਜ ਵਖੋ ਵੱਖ ਕਮਰਿਆਂ ਵਿਚ ਕੌਂਸਲਰਾਂ ਨੂੰ ਬਿਠਾਇਆ ਗਿਆ ਤੇ ਚੋਣ ਮੁਕੰਮਲ ਕੀਤੀ ਗਈ ! ਇਸ ਚੋਣ ਵਿਚ ਪ੍ਰਵੀਨ ਮਾਨੀ ਤੇ ਬਲਜਿੰਦਰ ਠੇਕੇਦਾਰ ਫਾਇਨਾਂਸ ਕੰਟ੍ਰੈਕਟ ਕਮੇਟੀ ਮੇਂਬਰ ਚੁਣੇ ਗਏ !

ਪ੍ਰਵੀਨ ਮਾਨੀ ਸੀਨੀਅਰ ਕਾਂਗਰਸੀ ਆਗੂ ਪਵਨ ਮਾਨੀ ਦੀ ਪਤਨੀ ਹੈ ਤੇ ਬਲਜਿੰਦਰ ਠੇਕੇਦਾਰ ਬਠਿੰਡਾ ਬਲਾਕ ਕਾਂਗਰਸ ਦੇ ਪ੍ਰਧਾਨ ਹੋਣ ਤੋਂ ਇਲਾਵਾ ਪੁਰਾਣੇ ਕਾਂਗਰਸੀ ਪਰਿਵਾਰ ਦੇ ਮੇਂਬਰ ਹਨ ਤੇ ਉਨ੍ਹਾਂ ਦੇ ਪਿਤਾ ਵੀ ਨਗਰ ਕੌਂਸਿਲ ਦੇ ਮੇਂਬਰ ਹੋਇਆ ਕਰਦੇ ਸਨ ਦੋਵੇ ਆਗੂ ਆਪਣੇ ਆਪਣੇ ਇਲਾਕੇ ਵਿਚ ਚੰਗੀ ਸ਼ੋਹਰਤ ਰੱਖਦੇ ਹਨ !

ਨਿਗਮ ਦੀ ਕਾਰਵਾਈ ਦੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ ਨੇ ਦੱਸਿਆ ਪ੍ਰਵੀਨ ਮਾਨੀ ਤੇ ਬਲਜਿੰਦਰ ਠੇਕੇਦਾਰ ਸਰਬ ਸੰਮਤੀ ਨਾਲ ਫਾਇਨਾਂਸ ਕੰਟ੍ਰੈਕਟ ਕਮੇਟੀ ਮੇਂਬਰ ਚੁਣੇ ਗਏ ਹਨ ਅਤੇ ਉਨ੍ਹਾਂ ਦੇ ਮੇਂਬਰ ਚੁਣੇ ਜਾਣ ਤੋਂ ਇਲਾਵਾ ਕੁਝ ਹੋਰ ਜਰੂਰੀ ਮਸਲੇ ਵੀ ਮੀਟਿੰਗ ਵਿਚਾਰੇ ਗਏ !

ਅਸ਼ੋਕ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਫਾਇਨਾਂਸ ਕੰਟ੍ਰੈਕਟ ਕਮੇਟੀ ਦੇ ਖਰਚੇ ਦੀ ਸੀਮਾ ਨੂੰ ਵਧਾਕੇ ਇਕ ਕਰੋੜ ਕਰ ਦਿਤਾ ਹੈ ਤਾਂ ਜੋ ਵਿਕਾਸ ਦੇ ਕੰਮਾਂ ਵਿਚ ਹੋਰ ਤੇਜੀ ਲਿਆਂਦੀ ਜਾਵੇ ! ਅਸ਼ੋਕ ਪ੍ਰਧਾਨ ਨੇ ਅਗੇ ਹੋਰ ਦੱਸਦੇ ਹੋਏ ਕਿਹਾ ਉਨ੍ਹਾਂ ਨੇ 100 ਗੱਜ ਵਾਲੇ ਛੋਟੇ ਮਕਾਨਾਂ ਦੇ ਹਾਊਸ ਟੈਕਸ ਦਾ ਮੁੱਦਾ ਵੀ ਮੀਟਿੰਗ ਵਿਚ ਰੱਖਿਆ ਤਾਂ ਜੋ ਲੋਕਾਂ ਨੂੰ ਰਾਹਤ ਦਿਤੀ ਜਾ ਸਕੇ !

ਇਸ ਮੌਕੇ ਤੇ ਹਾਜ਼ਰ ਨਿਗਮ ਦੇ ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਸਿੱਧੂ ਨੇ ਦੱਸਿਆ ਅੱਜ ਦੀ ਮੀਟਿੰਗ ਵਿਚ ਨਿਗਮ ਦੇ ਕਮਿਸਨਰ ਦੇ ਖਰਚਾ ਦਾ ਦਾਇਰਾ ਵੀ ਇਕ ਲੱਖ ਤੋਂ ਵਧਾਕੇ ਦੋ ਲੱਖ ਕਰ ਦਿਤਾ ਗਿਆ ਹੈ ਤਾਂ ਜੋ ਛੋਟੇ ਮੋਟੇ ਖਰਚੇ ਤੁਰੰਤ ਮੰਜੂਰ ਕੀਤੇ ਜਾ ਸਕਣ ! ਡਿਪਟੀ ਮੇਅਰ ਨੇ ਇਹ ਵੀ ਦੱਸਿਆ ਕਿ ਨਿਗਮ ਦੇ ਕੰਮ ਕਾਰ ਨੂੰ ਹੋਰ ਚੁਸਤ ਤੇ ਸੁਚੱਜੇ ਢੰਗ ਨਾਲ ਚਲਾਉਣ ਲਈ ਕੁਝ ਕਮੇਟੀਆਂ ਦਾ ਵੀ ਗਠਨ ਕੀਤਾ ਜਾਵੇਗਾ ਤੇ ਨਿਗਮ ਦੇ ਮੇਂਬਰ ਇਨ੍ਹਾਂ ਵਿਚ ਸ਼ਾਮਿਲ ਕੀਤੇ ਜਾਣਗੇ !

ਡਿਪਟੀ ਮੇਅਰ ਨੇ ਅਗੇ ਦੱਸਿਆ ਕਿ ਨਿਗਮ ਦੀਆਂ ਕਮੇਟੀਆਂ ਦੇ ਗਠਨ ਦਾ ਅਧਿਕਾਰ ਨਗਰ ਨਿਗਮ ਦੇ ਮੇਅਰ ਨੂੰ ਦੇ ਦਿਤਾ ਗਿਆ ਤੇ ਉਹ ਸਾਰੇ ਆਗੂਆਂ ਨਾਲ ਸਲਾਹ ਮਸ਼ਵਰਾ ਕਰਕੇ ਕਮੇਟੀਆਂ ਦਾ ਫੈਸਲਾ ਕਰਨਗੇ ! ਇਨ੍ਹਾਂ ਕਮੇਟੀਆਂ ਦੇ ਗਠਨ ਨਾਲ ਕੰਮ ਕਾਰ ਵਿਚ ਤੇਜੀ ਆਵੇਗੀ !  ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਪਹਿਲ ਦੇ ਆਧਾਰ ਉਤੇ ਕੀਤਾ ਜਾਵੇਗਾ !

LEAVE A REPLY

Please enter your comment!
Please enter your name here