ਰਾਜਾ ਵੜਿੰਗ , ਪ੍ਰਗਟ ਸਿੰਘ , ਸੁਖੀ ਰੰਧਾਵਾ ਦੀ ਸ਼ਾਨਦਾਰ ਕਾਰਗੁਜਾਰੀ

ਅੰਮ੍ਰਿਤ ਪਾਲ ਸਿੱਧੂ ਬਰਾੜ

ਚੰਡੀਗੜ੍ਹ , 30 ਅਕਤੂਬਰ ! ਪੰਜਾਬ ਵਿਚ ਚਰਨਜੀਤ ਸਿੰਘ ਚੰਨੀ ਸਰਕਾਰ ਦੇ ਤਿੰਨ ਵਜ਼ੀਰ ਅੱਜਕਲ ਆਪਣੀ ਸ਼ਾਨਦਾਰ ਕਾਰਗੁਜਾਰੀ ਸਦਕਾ ਪੰਜਾਬ ਦੇ ਸਿਆਸੀ ਦ੍ਰਿਸ਼ ਉਪਰ ਛਾਏ ਹੋਏ ਹਨ ਤੇ ਲੋਕਾਂ ਵਿਚ ਹਰਮਨ ਪਿਆਰੇ ਆਗੂ ਵਜੋਂ ਉੱਭਰ ਕੇ ਸਾਹਮਣੇ ਆਏ ਹਨ ! ਇਨ੍ਹਾਂ ਦੀ ਚੰਗੀ ਕਾਰਗੁਜਾਰੀ ਦੀ ਚਰਚਾ ਹਰ ਜਗਾਹ ਦੇਖਣ ਨੂੰ ਮਿਲ ਰਹੀ ਹੈ , ਭਾਵੇ ਕਿਸੇ ਪਿੰਡ ਦੀ ਸੱਥ ਹੋਏ ਜਾਂ ਕਚਹਿਰੀਆਂ ਵਿਚ ਵਕੀਲਾਂ ਦੇ ਦਫਤਰ ਜਾਂ ਬਸਾ ਵਿਚ ਸਫਰ ਕਰਦੇ ਹੋਵੋ, ਜਾਂ ਕਿਸੇ ਸਰਕਾਰੀ ਹਸਪਤਾਲ ਦਾ ਉਡੀਕ ਘਰ ਹੋਵੇ, ਇਹ ਤਿੰਨ ਨਾਵਾਂ ਦਾ ਜ਼ਿਕਰ ਤੁਹਾਨੂੰ ਜ਼ਰੂਰ ਸੁਨਣ ਨੂੰ ਮਿਲੇਗਾ ! ਇਹ ਤਿੰਨ ਆਗੂ ਸਖ਼ਤ ਵਰਕਰ ਵਜੋਂ ਹੀ ਨਹੀਂ, ਬਲਕਿ ਆਪਣੀ ਧੜੱਲੇਦਾਰ ਕਾਰਜਸ਼ੈਲੀ ਕਾਰਨ ਕਾਮਯਾਬ ਪ੍ਰਸ਼ਾਸ਼ਕ ਵਜੋਂ ਉਭਰੇ ਹਨ, ਜਿਸ ਦੀ ਚਰਚਾ ਕੀਤੀ ਜਾਣੀ ਬਣਦੀ ਹੈ !

ਇਹ ਤਿੰਨੇ ਵਜ਼ੀਰ, ਅਮਰਿੰਦਰ ਸਿੰਘ ਰਾਜਾ ਵੜਿੰਗ , ਪ੍ਰਗਟ ਸਿੰਘ ਤੇ ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਦੇ ਅਲੱਗ ਅਲੱਗ ਹਿਸਿਆਂ ਵਿਚੋਂ ਚੋਣ ਜਿੱਤਕੇ ਆਏ ਹਨ ! ਰਾਜਾ ਵੜਿੰਗ ਮਾਲਵਾ ਦੇ ਹਲਕੇ ਗਿਦੜਬਾਹਾ ਤੋਂ ਚੋਣ ਜਿਤੇ ਹਨ ਜਦੋਕਿ ਪ੍ਰਗਟ ਸਿੰਘ ਦੋਆਬਾ ਤੇ ਸੁਖਜਿੰਦਰ ਰੰਧਾਵਾ ਮਾਝਾ ਵਿਚੋਂ ਚੋਣ ਜਿਤੇ ਹਨ ! ਸਿਆਸੀ ਦਰਸ਼ਕਾਂ ਅਨੁਸਾਰ, ਇੰਨੇ ਥੋੜੇ ਸਮੇ ਵਿਚ ਬਤੌਰ ਮੰਤਰੀ ਆਪਣਾ ਜਲਵਾ ਦਿਖਾਉਣਾ ਕੋਈ ਸਾਧਾਰਨ ਗੱਲ ਨਹੀਂ ਹੈ, ਇਹ ਇਕ ਵੱਡੀ ਗੱਲ ਹੈ ਤੇ ਪ੍ਰਸ਼ੰਸ਼ਾ ਯੋਗ ਕਾਰਗੁਜਾਰੀ ਹੈ , ਜਿਸ ਦਾ ਜ਼ਿਕਰ ਕਰਨਾ ਬਣਦਾ ਹੈ !

ਰਾਜਾ ਵੜਿੰਗ ਭਾਰਤੀ ਯੁਵਾ ਕਾਂਗਰਸ ਦੇ ਪ੍ਰਧਾਨ ਰਹੇ ਹਨ ਤੇ ਆਪਣੇ ਹਲਕੇ ਦੇ ਲੋਕਾਂ ਨਾਲ ਸਿੱਧਾ ਰਾਵਤਾ ਬਣਾਕੇ ਰੱਖਣ ਵਿਚ ਕਾਮਯਾਬ ਰਹੇ ਹਨ, ਤੇ ਜਦੋ ਤੋਂ ਵਿਧਾਨ ਸਭਾ ਮੇਂਬਰ ਬਣੇ ਹਨ, ਲੋਕਾਂ ਦੇ ਹਰ ਸੁਖ ਦੁੱਖ ਵਿਚ ਸ਼ਾਮਿਲ ਹੋਕੇ ਆਪਣੇ ਸਿਆਸੀ ਪਿੜ ਨੂੰ ਮਜਬੂਤ ਰੱਖਿਆ ਹੈ, ਜਿਸਦੇ ਸਦਕਾ ਉਨ੍ਹਾਂ ਨੇ ਆਪਣੇ ਇਲਾਕੇ ਦੀ ਨਗਰ ਕਾਉਂਸਿਲ ਤੇ ਪੰਚਾਇਤ ਚੋਣਾਂ ਵਿਚ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ !

ਟ੍ਰਾੰਸਪੋਰਟ ਮੰਤਰੀ ਬਣਕੇ ਰਾਜਾ ਵੜਿੰਗ ਨੇ ਜਿਸ ਤਰਾਂ ਆਪਣੇ ਵਿਭਾਗ ਦੀ ਵਾਗਡੋਰ ਨੂੰ ਸੰਭਾਲਿਆ ਹੈ, ਉਹ ਇਕ ਮਿਸਾਲ ਹੈ ਤੇ ਕਈ ਸਾਲਾਂ ਤੋਂ ਵਕਾਇਆ ਪਏ ਟੈਕਸ ਵਸੂਲ ਕਰਕੇ ਜਿਥੇ ਸਰਕਾਰੀ ਖਜਾਨੇ ਨੂੰ ਪ੍ਰਫੁੱਲਿਤ ਕੀਤਾ ਹੈ ਉਥੇ ਸਰਕਾਰੀ ਮੁਲਾਜ਼ਮ ਨੂੰ ਉਤਸ਼ਾਹਿਤ ਕਰਨ ਦਾ ਕੰਮ ਵੀ ਕੀਤਾ ਹੈ, ਜੋ ਨਿਰਾਸ਼ਾਜਨਕ ਦੌਰ ਵਿਚੋਂ ਲੰਗ ਰਹੇ ਸੀ ! ਪੈਪਸੂ ਰੋਡ ਦੇ ਇਕ ਕਰਮਚਾਰੀ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਕਿਹਾ “ਅਸੀਂ ਤਾਂ ਉਮੀਦ ਛੱਡ ਦਿਤੀ ਸੀ ਕਿ ਕਦੇ ਇਸ ਸਰਕਾਰੀ ਅਦਾਰੇ ਵੀ ਸੁਣੀ ਜਾਵੇਗੀ ਪਰ ਰਾਜਾ ਵੜਿੰਗ ਨੇ ਸਾਬਿਤ ਕਰ ਦਿੱਤਾ ਕਿ ਜੇ ਆਦਮੀ ਧਾਰ ਲਵੇ ਤਾਂ ਕੁਝ ਵੀ ਕਰ ਸਕਦਾ”.

ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪ੍ਰਗਟ ਸਿੰਘ, ਜੋ ਕਿਸੇ ਵੀ ਪਹਿਚਾਣ ਦੇ ਮੋਹਤਾਜ਼ ਨਹੀਂ ਹਨ ਨੇ ਬਤੌਰ ਵਜ਼ੀਰ ਆਪਣੀ ਨਵੀ ਪਾਰੀ ਸ਼ੁਰੂ ਕੀਤੀ ਹੈ ਤੇ ਕੁਝ ਹਫਤਿਆਂ ਵਿਚ ਹੀ ਸਾਬਿਤ ਕਰ ਦਿੱਤਾ ਹੈ ਕਿ ਜੇ ਇਰਾਦੇ ਮਜਬੂਤ ਹੋਣ ਤਾਂ ਕੋਈ ਵੀ ਸਿਆਸਤਦਾਨ ਵਜ਼ੀਰੀ ਚਲਾ ਸਕਦਾ ਹੈ ਤੇ ਗੱਡੀ ਨੂੰ ਲੀਹ ਉਤੇ ਪਾ ਸਕਦਾ !

ਪ੍ਰਗਟ ਸਿੰਘ ਨੇ ਚਾਰਜ ਲੈਂਦੇ ਸਾਰ ਹੀ ਜਿਸ ਢੰਗ ਨਾਲ ਅਪਣੇ ਅਧੀਨ ਵਾਲੇ ਸਾਰੇ ਮਹਿਕਮੇ ਤੇ ਉਨ੍ਹਾਂ ਨਾਲ ਸੰਬੰਧਿਤ ਕਾਰਜ ਖੇਤਰ ਦੀ ਸਮੀਕਸ਼ਾ ਕੀਤੀ ਤੇ ਅਪਣਾ ਏਜੇਂਡਾ ਪ੍ਰਮੁੱਖਤਾ ਨਾਲ ਉਭਾਰਿਆ ਅਤੇ ਉਸ ਉਤੇ ਕੰਮ ਸ਼ੁਰੂ ਕੀਤਾ ਹੈ, ਇਸ ਗੱਲ ਦੀ ਚਰਚਾ ਲੋਕਾਂ ਵਿਚ ਚੱਲੀ ਹੈ , ਤੇ ਉਨ੍ਹਾਂ (ਪ੍ਰਗਟ ਸਿੰਘ ) ਦੀ ਸਲਾਘਾ ਹੋਈ ਹੈ !

ਇਸ ਗੱਲ ਦੀ ਪ੍ਰਸ਼ੰਸ਼ਾ ਹੋਈ ਹੈ ਕਿ ਉਨ੍ਹਾਂ ਅਪਣੇ ਅਪਣੇ ਖੇਤਰ ਵਿਚ ਮਾਹਿਰ ਕਈ ਲੋਕਾਂ ਨੂੰ ਅਪਣੇ ਮਹਿਕਮਿਆਂ ਨਾਲ ਸੰਬਧਿਤ ਵਿਸ਼ਲੇਸ਼ਣ ਤੰਤਰ ਦਾ ਹਿਸਾ ਬਣਾਇਆ ਤੇ ਅਪਣੇ ਅਧੀਨ ਮਹਿਕਮਿਆਂ ਦੇ ਕਾਰਜਕਾਰੀ ਪ੍ਰਣਾਲੀ ਨੂੰ ਚੰਗੇ ਢੰਗ ਨਾਲ ਚਲਾਉਣ ਲਈ ਉਨ੍ਹਾਂ ਦੇ ਤਜਰਵੇ ਨੂੰ ਵਰਤਿਆ !

ਸੁਖਜਿੰਦਰ ਸਿੰਘ (ਸੁਖੀ ) ਰੰਧਾਵਾ ਜੋ ਗ੍ਰਹਿ ਤੇ ਸਹਿਕਾਰਤਾ ਵਿਭਾਗ ਦੇ ਵਜ਼ੀਰ ਹਨ, ਉਨ੍ਹਾਂ ਦੀ ਕਾਰਜਸ਼ੈਲੀ ਦਾ ਵੀ ਪਾਰਖੂ ਨਜਰਾਂ ਨੇ ਨੋਟਿਸ ਲਿਆ ਹੈ ! ਪਿਛਲੇ ਦਿਨਾਂ ਵਿਚ ਵਾਪਰੇ ਸਾਰੇ ਸਿਆਸੀ ਘਟਨਾ ਚੱਕਰ ਵਿਚ ਸੁਖੀ ਰੰਧਾਵਾ ਇਕ ਧੜੱਲੇਦਾਰ ਆਗੂ ਵਜੋਂ ਉਭਰੇ ਹਨ ਤੇ ਉਨ੍ਹਾਂ ਦੀ ਨਿਜੀ ਸਖਸ਼ੀਅਤ ਵਿਚ ਵੀ ਵੱਡਾ ਉਭਾਰ ਆਇਆ ਹੈ ਬੇਸ਼ੱਕ ਉਹ ਮੁੱਖਮੰਤਰੀ ਬਣਨ ਦੀ ਦੌੜ ਵਿਚੋਂ ਵੱਡੇ ਸਿਆਸੀ ਕਾਰਨਾਂ ਕਰਕੇ ਪਾਸੇ ਰਹਿ ਗਏ ਸਨ, ਪਰ ਉਨ੍ਹਾਂ ਦੇ ਸਿਆਸੀ ਰੁਤਬੇ ਵਿਚ ਭਾਰੀ ਵਾਧਾ ਹੋਇਆ ਹੈ, ਉਹ ਪਹਿਲੀ ਕਤਾਰ ਦੇ ਆਗੂਆਂ ਵਿਚ ਸ਼ਾਮਿਲ ਹੋ ਗਏ ਹਨ !

ਕਿਸੇ ਵੀ ਆਗੂ ਦੀ ਸ਼ਖਸੀਅਤ ਉਹਨਾਂ ਵਿਚ ਮਜੂਦ ਗੁਣਾਂ ਅਤੇ ਪੈਟਰਨਾਂ ਦਾ ਸੁਮੇਲ ਹੁੰਦੀ ਜੋ ਉਹਨਾਂ ਦੇ ਵਿਹਾਰ, ਵਿਚਾਰ ਅਤੇ ਭਾਵਨਾ ਨੂੰ ਪ੍ਰਭਾਵਿਤ ਕਰਦੀ, ਉਸ ਸਾਂਚੇ ਵਿਚ ਸੁਖੀ ਰੰਧਾਵਾ ਇਕ ਵਿਲੱਖਣ ਆਗੂ ਵਜੋਂ ਉਭਰੇ ਹਨ ! ਸਹਿਕਾਰਤਾ ਮਹਿਕਮੇ ਵਿਚ ਉਨ੍ਹਾਂ ਦੀ ਚੰਗੀ ਕਾਰਗੁਜਾਰੀ ਦੇਖਣ ਨੂੰ ਮਿਲੀ ਹੈ, ਉਚੇਚੇ ਤੌਰ ਤੇ ਪੰਜਾਬ ਮਾਰਕਫੈਡ ਵਿਚ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅਧਿਕਾਰੀਆਂ ਵਲੋਂ ਸ਼ਾਨਦਾਰ ਕੰਮ ਕੀਤਾ ਗਿਆ ਹੈ ਤੇ ਮਾਰਕਫੈਡ ਨੇ 900  ਕਰੋੜ ਦੇ ਕਰਜੇ ਨੂੰ ਘਟਾਕੇ 200  ਕਰੋੜ ਤੇ ਲਿਆਂਦਾ ਹੈ ਤੇ ਮਾਰਕਫੈਡ ਦੀ ਆਮਦਨ ਵਿਚ ਵਾਧਾ ਕਰਨ ਲਈ ਕਈ ਕਦਮ ਚੁਕੇ ਗਏ ਹਨ, ਜਿਵੇਂਕਿ ਸਾਰੀਆਂ ਜੇਲਾਂ ਵਿਚ ਖਾਣ ਪੀਣ ਦੀ ਸਪਲਾਈ ਦਾ ਕੰਮ ਮਾਰਕਫੈਡ ਨੂੰ ਦਿੱਤਾ ਗਿਆ, ਜਿਸ ਨਾਲ ਦੋਹਾ ਮਹਿਕਮਿਆਂ ਨੂੰ ਲਾਭ ਪੁੱਜੇਗਾ !

LEAVE A REPLY

Please enter your comment!
Please enter your name here