ਫਾਜ਼ਿਲਕਾ, 13 ਸਤੰਬਰ

ਅੰਮ੍ਰਿਤ ਪਾਲ ਸਿੰਘ ਸਿੱਧੂ

ਅਮਰਪ੍ਰੀਤ ਕੌਰ ਸੰਧੂ ਆਈਏਐਸ ਨੇ  ਅੱਜ ਇੱਥੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਾ ਅਹੁਦਾ ਸੰਭਾਲ ਲਿਆ। ਉਹ 2016 ਬੈਚ ਦੇ ਆਈਏਐਸ ਅਫ਼ਸਰ ਹਨ। ਉਹ ਇਸ ਤੋਂ ਪਹਿਲਾਂ ਜਲੰਧਰ ਵਿਕਾਸ ਅਥਾਰਟੀ ਦੇ ਚੀਫ ਐਡਮਿਨਸਟ੍ਰੇਟਰ ਵਜੋਂ ਸੇਵਾ ਨਿਭਾਅ ਰਹੇ ਸਨ। ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦੇ ਅਹੁਦੇ ਦੇ ਨਾਲ ਨਾਲ ਨਗਰ ਨਿਗਮ ਅਬੋਹਰ ਦੇ ਕਮਿਸ਼ਨਰ ਦਾ ਚਾਰਜ ਵੀ ਉਨ੍ਹਾਂ ਕੋਲ ਰਹੇਗਾ।

ਇਸ ਮੌਕੇ ਅਹੁਦਾ ਸੰਭਾਲਣ ਵੇਲੇ ਉਨ੍ਹਾਂ ਨੇ ਕਿਹਾ ਕਿ ਫਾਜ਼ਿਲਕਾ ਜ਼ਿਲ੍ਹੇ ਵਿਚ ਸਰਕਾਰ ਦੀਆਂ ਸਕੀਮਾਂ ਅਤੇ ਪ੍ਰੋਗਰਾਮਾਂ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨਾ ਉਨ੍ਹਾਂ ਦੀ ਪ੍ਰਥਾਮਿਕਤਾ ਰਹੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਰਕਾਰ ਦੀਆਂ ਲੋਕ ਭਲਾਈ ਦੀਆਂ ਸਕੀਮਾਂ ਦਾ ਲਾਭ ਸਮਾਜ ਦੇ ਹਰ ਇਕ ਯੋਗ ਵਿਕਅਤੀ ਤੱਕ ਪੁੱਜੇ।

ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਦੇ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਨੂੰ ਵੀ ਉਚ ਮਿਆਰੀ ਗੁਣਵਤਾ ਅਨੁਸਾਰ ਸਮਾਂਬੱਧ ਤਰੀਕੇ ਨਾਲ ਪੂਰਾ ਕਰਵਾਉਣਾ ਉਨ੍ਹਾਂ ਦੀ ਤਰਜੀਹ ਰਹੇਗੀ।

ਅਮਰਪ੍ਰੀਤ ਸੰਧੂ ਪੰਜਾਬ ਨੇ ਪੰਜਾਬ ਵਿਚ ਵੱਖ ਵੱਖ ਅਹੁਦਿਆਂ ਉਤੇ ਕੰਮ ਕਰਦੇ ਹੋਏ ਅਪਣੀ ਇਮਾਨਦਾਰੀ ਤੇ ਮੇਹਨਤੀ ਅਫਸਰ ਵਜੋਂ ਅਪਣਾ ਇਕ ਚੰਗਾ ਅਕਸ ਕਾਇਮ ਕੀਤਾ ਹੈ ! ਬਤੌਰ ਏ ਡੀ ਸੀ ਮਾਨਸਾ ਤੇ ਹੋਰ ਅਹੁਦਿਆਂ ਉਪਰ ਬਹੁਤ ਹੀ ਲਗਨ ਨਾਲ ਕੰਮ ਕਰਕੇ ਮਹਿਕਮੇ ਦੀ ਦਿੱਖ ਨੂੰ ਸੁਧਾਰਿਆ !

ਇਸ ਮੌਕੇ ਇੱਥੇ ਪੁੱਜਣ ਤੇ ਐਸ ਐਸ ਪੀ  ਵਰਿੰਦਰ ਸਿੰਘ ਬਰਾੜ, ਐਸ ਪੀ ਰਮਨੀਸ਼ ਚੌਧਰੀ, ਐਸ ਡੀ ਐਮ ਪੰਕਜ ਬਾਂਸਲ, ਡੀ ਐਸ ਪੀ  ਕੰਵਲਪਾਲ ਸਿੰਘ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਟਾਫ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਵੀ ਦਿੱਤੀ ਗਈ।

LEAVE A REPLY

Please enter your comment!
Please enter your name here