ਪਟਵਾਰੀਆਂ ਦੀਆਂ 4716 ਅਸਾਮੀਆਂ ਵਿਚੋਂ 2100 ਖਾਲੀ ਹਨ

ਪਟਵਾਰੀਆਂ ਦੀ ਨਵੀ ਭਰਤੀ ਕਰਨ ਦੀ ਮੰਗ

ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਪਾਲ ਬਰਾੜ

ਬਠਿੰਡਾ, 8 ਜੁਲਾਈ

ਪਟਵਾਰ ਯੂਨੀਅਨ ਦੇ ਪੰਜਾਬ ਪ੍ਰਧਾਨ ਮੋਹਨ ਸਿੰਘ ਭੇਡਪੂਰਾ ਤੇ ਜ਼ਿਲ੍ਹਾ ਪ੍ਰਧਾਨ ਗੁਰਤੇਜ ਸਿੰਘ ਪੱਕਾ ਨੇ ਐਤਵਾਰ ਨੂੰ ਬਠਿੰਡਾ ਪ੍ਰੈੱਸ ਕਲੱਬ ਵਿਚ ਆਪਣੀਆਂ ਮੰਗਾਂ ਪੰਜਾਬ ਸਰਕਾਰ ਦੇ ਧਿਆਨ ਵਿਚ ਲਿਆਉਣ ਲਈ ਇਕ ਪੱਤਰਕਾਰ ਮਿਲਣੀ ਕੀਤੀ ! ਉਨ੍ਹਾਂ ਪੰਜਾਬ ਸਰਕਾਰ ਨੂੰ ਭੇਜੇ ਮੰਗ ਪੱਤਰ ਵਿਚ ਦਰਜ ਮੰਗਾ ਵਾਰੇ ਆਪਣੇ ਵਿਚਾਰ ਸਾਂਝੇ ਕੀਤੇ !

ਪੰਜਾਬ ਪ੍ਰਧਾਨ ਮੋਹਨ ਸਿੰਘ ਭੇਡਪੂਰਾ ਨੇ ਇਸ ਸਬੰਧੀ ਜ਼ਿਕਰ ਕਰਦਿਆਂ ਕਿਹਾ ਕਿ ਪਟਵਾਰੀਆਂ ਨੂੰ ਇੱਕ ਸਕੇਲ ਦੇਣ ਦੀ ਬਜਾਏ ਵੱਖੋ ਵੱਖੋ ਗਰੇਡਾਂ ਵਿਚ ਵੰਡਿਆ ਹੋਇਆ ਹੈ।  ਜਿਸ ਕਾਰਣ ਇਕ ਜ਼ਿਲੇ ਵਿਚ ਕੰਮ ਕਰਦੇ ਪਟਵਾਰੀਆਂ ਦਾ ਦੂਜੇ ਜ਼ਿਲੇ ਵਾਲੇ ਪਟਵਾਰੀਆਂ ਨਾਲੋਂ ਤਨਖ਼ਾਹ ਵਿਚ ਕੋਈ 15000 ਹਜ਼ਾਰ ਰੁਪਏ ਦਾ ਫਰਕ ਪੈ ਜਾਂਦਾ ਹੈ ਜਦੋ ਕਿ ਅਹੁਦੇ ਦਾ ਰੁਤਵਾ ਤੇ ਕੰਮ ਇਕੋ ਹੀ ਹੈ !

ਮੋਹਨ ਸਿੰਘ ਨੇ ਦੱਸਿਆ ਕਿ ਸੀਨੀਅਰ ਜੂਨੀਅਰ ਸਕੇਲ ਦਾ ਅਸਰ ਬਠਿੰਡਾ ,ਤਰਨਤਾਰਨ ਅਤੇ ਅੰਮ੍ਰਿਤਸਰ ਦੇ ਪਟਵਾਰੀਆਂ ਤੇ ਸਭ ਤੋਂ ਵੱਧ ਹੋਇਆ ਹੈ ! ਜ਼ਿਲਾ ਬਠਿੰਡਾ ਵਿਚ 1986 ਵਿਚ ਭਰਤੀ ਹੋਏ ਪਟਵਾਰੀ 55000 ਰੁਪਏ ਤਨਖ਼ਾਹ ਲੈ ਰਹੇ ਹਨ ਤੇ ਜ਼ਿਲਾ ਪਟਿਆਲਾ ਵਿਚ 1991  ਵਿਚ ਭਰਤੀ ਹੋਏ ਪਟਵਾਰੀ 700000 ਰੁਪਏ ਤਨਖ਼ਾਹ ਲੈ ਰਹੇ ਹਨ ! ਜਦੋਂ ਪੇ ਕਮਿਸ਼ਨ 2016 ਲਾਗੂ ਹੋਵੇਗਾ ਤਾਂ ਇਹ ਫਰਕ 30,000 ਤਕ ਪਹੁੰਚ ਜਾਵੇਗਾ!

ਮੋਹਨ ਸਿੰਘ ਨੇ ਕਿਹਾ ਕਿ “ਇਹ ਤਾਂ ਬਹੁਤ ਵੱਡੀ ਬੇਇਨਸਾਫ਼ੀ ਹੈ ਕੀ ਸੀਨੀਅਰ ਪਟਵਾਰੀ , ਕਾਨੂੰਗੋ , ਨਾਇਬ ਤਹਿਸੀਲਦਾਰ ਇਕ ਬਾਦ ਵਿਚ ਭਰਤੀ ਹੋਏ ਪਟਵਾਰੀ ਤੋਂ ਘੱਟ ਤਨਖ਼ਾਹ ਲਵੇ” !

ਉਨ੍ਹਾਂ ਨਵੇਂ ਨਿਯੁਕਤ ਹੋਏ ਪਟਵਾਰੀਆਂ ਦੀ ਤਨਖ਼ਾਹ ਵਿਚ ਵਾਧਾ ਕਰਨ ਦੀ ਮੰਗ ਕੀਤੀ ਤੇ ਦੱਸਿਆ ਕੀ ਇਨ੍ਹਾਂ ਨੂੰ ਸਿਰਫ 9750  ਰੁਪਏ ਮਹੀਨਾ ਹੀ ਮਿਲਦੇ ਹਨ ਜੋ ਕਿਰਾਏ ਭਾੜੇ ਵਿਚ ਹੀ ਖਰਚ ਹੋ ਜਾਂਦੇ ਹਨ !

ਉਨ੍ਹਾਂ ਦੱਸਿਆ ਕਿ 1998 ਵਿਚ ਭਰਤੀ ਹੋਏ ਪਟਵਾਰੀਆਂ ਲਈ ਸੀਨੀਅਰ ਜੂਨੀਅਰ ਸਕੇਲ ਖ਼ਤਮ ਕਰ ਕੇ ਇਕਸਾਰ ਕਰਦੇ ਹੋਏ 3120 -5160 ਸਕੇਲ ਵਿਚ ਭਰਤੀ ਕਰ ਲਿਆ ਸੀ। ਇਸੇ ਤਰ੍ਹਾਂ ਉਦਯੋਗਿਕ ਸਿਖਲਾਈ ਸੰਸਥਾ ਵਿਚ ਇੰਸਟਰੱਕਟਰਾਂ ਨੂੰ ਏ ਗ੍ਰੇਡ ਅਤੇ ਬੀ ਗਰੇਡ ਵਿਚ ਵੰਡ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਇੱਕ ਸਕੇਲ ਦੇ ਦਿੱਤਾ ਗਿਆ

ਮੋਹਨ ਸਿੰਘ ਨੇ ਦੱਸਿਆ ਕੀ ਇਸ ਸਮੇ ਪੰਜਾਬ ਵਿਚ ਪਟਵਾਰੀਆਂ ਦੀਆਂ 2100 ਅਸਾਮੀਆਂ ਖਾਲੀ ਹਨ ਤੇ 4716 ਅਸਾਮੀਆਂ ਵਿਰੁੱਧ 2600 ਪਟਵਾਰੀ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚੋ ਆਉਂਦੇ ਮਹੀਨਿਆਂ ਵਿਚ ਕਈਆਂ ਨੇ ਰਿਟਾਇਰ ਹੋ ਜਾਣਾ ਹੈ, ਜਿਸ ਨਾਲ ਵਰਕਲੋਡ ਵਿਚ ਵਾਧਾ ਹੋਵੇਗਾ ! ਇਸ ਕਮੀ ਨੂੰ ਦੂਰ ਕਰਨ ਲਈ ਸਰਕਾਰ ਨੂੰ ਨਵੀ ਭਰਤੀ ਦਾ ਇੰਤਜ਼ਾਮ ਕਰਨਾ ਚਾਹੀਦਾ!

ਮੋਹਨ ਸਿੰਘ ਨੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਮਿਸਾਲ ਦਿੰਦੇ ਹੋਏ ਦੱਸਿਆ ਕੀ ਉੱਥੇ 178 ਅਸਾਮੀਆਂ ਵਿਰੁੱਧ 38 ਪਟਵਾਰੀ ਕੰਮ ਕਰ ਰਹੇ ਹਨ ਜਿਨ੍ਹਾਂ ਵਿਚੋਂ 28 ਅਗਲੇ ਸਾਲ ਰਿਟਾਇਰ ਹੋ ਜਾਣੇ ਤੇ ਸਿਰਫ 10 ਪਟਵਾਰੀ ਰਹਿ ਜਾਣੇ ਹਨ !

ਮੋਹਨ ਸਿੰਘ ਨੇ ਕਿਹਾ ਕੀ ਇਸੇ ਕਰਕੇ ਪਟਵਾਰੀਆਂ ਨੂੰ ਆਪਣੇ ਥੱਲੇ ਸਹਿਯੋਗੀ ਪਟਵਾਰੀ ਰੱਖ ਕੇ ਕੰਮ ਚਲਾਇਆ ਜਾ ਰਿਹਾ ਉਨ੍ਹਾਂ ਮੰਨਿਆ ਕੀ ਪਟਵਾਰੀਆਂ ਵਲੋਂ ਸਹਿਯੋਗੀ ਪਟਵਾਰੀ ਰੱਖੇ ਹੋਏ ਹਨ ਕਿਓਂਕਿ ਇਕ ਵਿਅਕਤੀ ਲਈ ਕਈ ਸਰਕਲਾਂ ਦਾ ਕੰਮ ਕਰਨਾ ਮੁਸ਼ਕਿਲ ਹੈ !

ਪ੍ਰਧਾਨ ਮੋਹਨ ਸਿੰਘ ਨੇ ਮੰਗ ਕੀਤੀ ਕਿ ਪਟਵਾਰੀਆਂ ਦੀਆਂ 2100 ਖਾਲੀ ਅਸਾਮੀਆਂ ਭਰੀਆਂ ਜਾਣ ਅਤੇ ਤਨਖ਼ਾਹ ਤਰੁਟੀਆਂ ਦੂਰ ਕਰਕੇ  ਉਨ੍ਹਾਂ ਦੀ ਤਨਖ਼ਾਹ 1/1986 ਤੋਂ 1365-2410 ਸਕੇਲ ਮੁਤਾਬਿਕ ਫਿਕਸ ਕੀਤੀ ਜਾਵੇ ਅਤੇ ਸਕੇਲ ਫਿਕਸ ਕਰ ਕੇ ਬਕਾਏ ਦਿੱਤੇ ਜਾਣ (ਵਿਸ਼ੇਸ਼ ਪੱਤਰਕਾਰ ਸੰਪਰਕ ਨੰਬਰ 9814313405)

LEAVE A REPLY

Please enter your comment!
Please enter your name here