ਜ਼ਿਲੇ ਦੀਆਂ ਲਿੰਕ ਸੜਕਾਂ ‘ਤੇ 1 ਲੱਖ 10 ਹਜਾਰ ਲਗਾਏੇ ਜਾਣਗੇ ਪੌਦੇ

ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਪਾਲ ਬਰਾੜ

ਬਠਿੰਡਾ, 18 ਜੁਲਾਈ : ਡਵੀਜਨਲ ਵਣ ਅਫ਼ਸਰ ਵੱਜੋਂ  ਸਵਰਨ ਸਿਘ ਸਿੱਧੂ ਨੇ ਅੱਜ ਇੱਥੇ ਆਪਣਾ ਚਾਰਜ ਸੰਭਾਲ ਲਿਆ। ਇਸ ਤੋਂ ਪਹਿਲਾ ਸਿੱਧੂ ਮਾਨਸਾ ਵਿਖੇ  ਜ਼ਿਲਾ ਵਣ ਅਫ਼ਸਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ।

ਆਪਣਾ ਚਾਰਜ ਸੰਭਾਵਣ ਉਪਰੰਤ ਉਨਾਂ ਦੱਸਿਆ ਕਿ ਵਣ ਵਿਭਾਗ ਵਲੋਂ ਵਾਤਾਵਰਣ ਦੀ ਸ਼ੁਧਤਾ ਲਈ ਸ਼ਹਿਰ ਅਤੇ ਪਿੰਡਾਂ ਅੰਦਰ ਪੌਦੇ ਲਗਾਏ ਜਾ ਰਹੇ ਹਨ। ਉਨਾਂ ਇਹ ਵੀ ਦੱਸਿਆ ਕਿ  ਸੂਬਾ ਸਰਕਾਰ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪzzਕਾਸ਼ ਉਤਸਵ ਦੇ ਸਬੰਧ ਵਿਚ ਜ਼ਿਲੇ ਦੇ ਹਰੇਕ ਪਿੰਡ ਵਿਚ 550-550 ਵੱਖ-ਵੱਖ ਤਰਾਂ ਦੇ ਫਲਦਾਰ ਅਤੇ ਛਾਂ ਦਾਰ ਪੌਦੇ ਲਗਾਏ ਜਾ ਰਹੇ ਹਨ। ਉਨਾਂ ਇਹ ਵੀ ਕਿਹਾ ਕਿ ਸਤੰਬਰ ਤੱਕ ਜ਼ਿਲੇ ਦੇ ਸਮੂਹ ਪਿੰਡਾਂ ਵਿਚ ਪੌਦੇ ਲਗਾਉਣ ਦਾ ਟੀਚਾ ਪੂਰਾ ਕਰ ਲਿਆ ਜਾਵੇਗਾ।

ਡਵੀਜ਼ਨਲ ਵਣ ਅਫ਼ਸਰ ਨੇ ਦੱਸਿਆ ਕਿ ਜ਼ਿਲੇ ਦੀਆਂ ਲਿੰਕ ਸੜਕਾਂ ‘ਤੇ 1 ਲੱਖ 10 ਹਜਾਰ ਪੌਦੇ ਮਗਨਰੇਗਾ ਰਾਹੀਂ ਲਗਵਾਏ ਜਾਣਗੇ । ਇਸ ਤੋਂ ਇਲਾਵਾ ਉਨਾਂ ਇਹ ਵੀ ਦੱਸਿਆ ਕਿ ਬੀੜ ਤਲਾਅ ਵਿਖੇ ਬਣੇ ਡੀਅਰ ਪਾਰਕ ਵਿੱਚ ਬੱਟਰ ਫਲਾਈ ਪਾਰਕ ਦੇ ਚਲ ਰਹੇ ਕਾਰਜਾਂ ਵਿੱਚ ਤੇਜੀ ਲਿਆ ਕੇ ਇਸ ਨੂੰ ਜਲਦ ਮੁਕੰਮਲ ਕੀਤਾ ਜਾਵੇਗਾ।

ਇਸ ਮੌਕੇ ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਵਲੋਂ ਸੂਬੇ ਨੂੰ ਹਰਿਆ ਭਰਿਆ ਬਨਾਉਣ ਲਈ ਸ਼ੁਰੂ ਕੀਤੀ ਗਈ ਇਸ ਮੁਹਿੰਮ ਤਹਿਤ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਅਤੇ ਉਨਾਂ ਦੀ ਸਾਂਭ ਸੰਭਾਲ ਲਈ ਪੂਰਾ ਸਹਿਯੋਗ ਦਿੱਤਾ ਜਾਵੇ।    (ਅੰਮ੍ਰਿਤ ਪਾਲ ਬਰਾੜ 9814313405)

LEAVE A REPLY

Please enter your comment!
Please enter your name here