ਧੜੱਲੇਦਾਰ ਕਾਂਗਰਸ ਆਗੂ ਰਾਜਾ ਵੜਿੰਗ ਐਮ ਐਲ ਏ ਦਾ ਬਠਿੰਡਾ ਵਿਧਾਨ ਸਭਾ ਵਿਚ ਹੱਲਾ ਬੋਲ
(ਅੰਮ੍ਰਿਤ ਸਿੱਧੂ ਬਰਾੜ)
ਬਠਿੰਡਾ ਅਗਸਤ 01 : ਸਰਵ ਹਿੰਦ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਮਾਲਵੇ ਦੇ ਧੜੱਲੇਦਾਰ ਕਾਂਗਰਸ ਆਗੂ ਰਾਜਾ ਵੜਿੰਗ ਐਮ ਐਲ ਏ ਨੇ ਸ਼ਨੀਵਾਰ ਨੂੰ ਬਠਿੰਡਾ ਵਿਧਾਨ ਸਭਾ ਵਿਚ ਸਿਆਸੀ ਹੱਲਾ ਬੋਲਿਆ ਅਤੇ ਕਈ ਵੱਡੇ ਕਾਂਗਰਸੀ ਆਗੂਆਂ ਨਾਲ ਉਨ੍ਹਾਂ ਦੇ ਘਰਾਂ ਵਿਚ ਜਾਕੇ ਮੁਲਾਕਾਤ ਕੀਤੀ , ਸਿਆਸੀ ਵਿਚਾਰ ਵਟਾਂਦਰਾ ਕੀਤਾ ਤੇ ਆਗੂਆਂ ਦੇ ਪਰਿਵਾਰਿਕ ਮੈਂਬਰਾਂ ਨਾਲ ਫੋਟੋ ਖਿਚਵਾਈਆਂ !
ਰਾਜਾ ਵੜਿੰਗ ਦੇ ਇਸ ਦੌਰੇ ਨਾਲ ਬਠਿੰਡਾ ਵਿਧਾਨ ਸਭਾ ਦਾ ਸਿਆਸੀ ਤਾਪਮਾਨ ਗਰਮਾ ਗਿਆ ਹੈ , ਅੱਜ ਸਾਰਾ ਦਿਨ ਇਸ ਦੌਰੇ ਨੂੰ ਲੈਕੇ ਸ਼ਹਿਰ ਵਿਚ ਚਰਚਾ ਹੁੰਦੀ ਰਹੀ ! ਅੱਜ ਉਹ ਕਾਂਗਰਸੀ ਵਰਕਰ ਤੇ ਆਗੂ ਵੀ ਚਰਚਾ ਕਰਦੇ ਦੇਖੇ ਗਏ ਜਿਹੜੇ ਪਿੱਛਲੇ ਚਾਰ ਸਾਲਾਂ ਤੋਂ ਘਰਾਂ ਵਿਚ ਚੁੱਪ ਬੈਠੇ ਸਨ ! ਇਸ ਦੌਰੇ ਦਾ ਮਕਸਦ ਕਿ ਸੀ , ਇਹ ਤਾਂ ਨਹੀਂ ਸਪਸ਼ਟ ਹੋਇਆ , ਪਰ ਮੁਰਝਾਏ ਹੋਏ ਚੇਹਰਿਆਂ ਉਤੇ ਰੌਣਕ ਜ਼ਰੂਰ ਦੇਖੀ ਗਈ ! ਦੌਰੇ ਨਾਲ ਸੰਬਧਿਤ ਹੇਠਾਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ