ਆਈ ਏ ਐਸ ਅਫਸਰ ਦੀ ਚੰਗੀ ਕਾਰਗੁਜਾਰੀ ਨੇ ਲੋਕਾਂ ਦਾ ਮਨ ਜਿਤਿਆ

ਵਿਸ਼ੇਸ਼ ਪ੍ਰਤੀਨਿਧ ਅਮ੍ਰਿਤ ਸਿੱਧੂ ਬਰਾੜ

ਕਪੂਰਥਲਾ , 27 ਫਰਬਰੀ : ਕਈ ਆਈ ਏ ਐਸ ਤੇ ਪੀ ਸੀ ਐਸ ਅਫਸਰ ਆਪਣੀ ਚੰਗੀ ਕਾਰਗੁਜਾਰੀ ਕਾਰਣ ਤੇ ਚੰਗੇ ਗੁਣਾਂ ਕਰਕੇ ਲੋਕਾਂ ਦੇ ਮਨ ਜਿੱਤਦੇ ਹਨ ਤੇ ਇਕ ਜਗਦੀ ਮਸ਼ਾਲ ਵਾਂਗੁ ਆਪਣਾ ਨਾਮ ਰੋਸ਼ਨ ਕਰਦੇ ਹਨ ! ਕਹਿੰਦੇ ਹਨ ਕਿ ਗੁਣ ਜਾਂ ਤਾਂ ਪਰਿਵਾਰਿਕ ਪਿਸ਼ੋਕੜ ਵਿਚੋਂ ਨਿਕਲਦੇ ਹਨ ਜਾਂ ਕਿਤਾਬਾਂ ਪੜਕੇ ਜਾਂ ਫਿਰ ਚੰਗੇ ਮਿੱਤਰਾ ਦੀ ਸੰਗਤ ਵਿਚੋਂ ! ਅਜਿਹੇ ਗੁਣਾਂ ਵਾਲੇ ਅਫ਼ਸਰਾਂ ਨੂੰ ਲੋਕਾਂ ਦੀ ਭਾਸ਼ਾ ਵਿਚ “ਲੋਕਾਂ ਦਾ ਅਫਸਰ” ਕਿਹਾ ਜਾਂਦਾ ਹੈ ਤੇ ਇਹ ਰੁਤਬਾ ਆਪਣੇ ਆਪ ਵਿਚ ਕਿਸੇ ਸਨਮਾਨ ਨਾਲੋਂ ਘੱਟ ਨਹੀਂ ਹੈ !ਅਜਿਹਾ ਹੀ ਸਨਮਾਨ ਜਿੱਤਣ ਵਾਲੀ ਕੁੜੀ ਦਾ ਨਾਮ ਹੈ ਦੀਪਤੀ ਉੱਪਲ,ਜੋ ਪੰਜਾਬ ਦੀ ਇਕ ਆਈ ਏ ਐਸ ਅਫਸਰ ਹੈ ਤੇ ਕਪੂਰਥਲਾ ਵਿਚ ਡਿਪਟੀ ਕਮਿਸ਼ਨਰ ਵਜੋਂ ਸੇਵਾ ਨਿਭਾ ਰਹੀ ਹੈ !

ਆਪਣੇ ਵਧੀਆ ਪ੍ਰਬੰਧਕੀ ਪ੍ਰਦਰਸ਼ਨ ਕਰਕੇ ਚਰਚਾ ਵਿਚ ਆਈ ਦੀਪਤੀ ਨੇ ਲੋਕਾਂ ਦੇ ਦਿਲ ਨੂੰ ਟੁੰਬਿਆ ਹੈ ਤੇ ਪ੍ਰਸ਼ਾਸ਼ਨਾ ਦੀ ਵਿੜਕ ਰੱਖਣ ਵਾਲੀਆਂ ਪਾਰਖੂ ਨਜਰਾਂ ਵਿਚ ਆਪਣੀ ਨਵੇਕਲੀ ਥਾਂ ਬਣਾਉਣ ਵਿਚ ਸਫਲਤਾ ਹਾਸਿਲ ਕੀਤੀ ਹੈ !

ਪ੍ਰਸ਼ਾਸ਼ਨਿਕ ਅਫਸਰਾਂ ਵਿਚ ਵੀ ਕਈ ਤਰਾਂ ਦੇ ਅਫਸਰ ਹੁੰਦੇ ਹਨ, ਬਹੁਤ ਘਟਗਿਣਤੀ ਵਿਚ ਹਨ, ਉਹ ਲੋਕ ਜੋ ਆਪਣੀ ਸ਼ਾਨਦਾਰ ਕਾਰਗੁਜਾਰੀ ਦਾ ਸ਼ਿਕਾ ਦਿਖਾ ਕੇ ਵੀ ਜਾਂਦੇ ਹਨ ਤੇ ਮਨਵਾਕੇ ਵੀ ! ਅਜਿਹੇ ਅਫਸਰਾਂ ਨੂੰ ਲੋਕ ਉਨ੍ਹਾਂ ਦੇ ਤਬਾਦਲੇ ਪਿੱਛੋਂ ਵੀ ਯਾਦ ਰੱਖਦੇ ਹਨ ਤੇ ਉਨ੍ਹਾਂ ਦੇ ਸੰਪਰਕ ਵਿਚ ਵੀ ਰਹਿੰਦੇ ਹਨ, ਇਹ ਸੰਪਰਕ ਜਿੱਥੇ ਲੋਕਾਂ ਲਈ ਸਹਾਈ ਹੁੰਦਾ ਉਥੇ ਨਾਲ ਹੀ ਨਾਲ ਅਫਸਰਾਂ ਲਈ ਵੀ ਲਾਹੇਵੰਦ ਹੁੰਦਾ ਕਿਉਂਕਿ ਜੋ ਜ਼ਮੀਨੀ ਪੱਧਰ ਦੀ ਜਾਣਕਾਰੀ ਉਨ੍ਹਾਂ (ਅਫਸਰਾਂ) ਨੂੰ ਲੋਕਾਂ ਤੋਂ ਮਿਲਦੀ ਹੈ ਉਹ ਕਿਸੇ ਵੀ ਸਰਕਾਰੀ ਸੂਤਰਾਂ ਤੋਂ ਨਹੀਂ ਮਿਲਦੀ !

ਅਪਣੀ ਵਧੀਆ ਕਾਰਗੁਜਾਰੀ ਕਾਰਨ ਦੀਪਤੀ ਉੱਪਲ “ਲੋਕਾਂ ਦੀ ਅਫਸਰ” ਬਣਕੇ ਉਭਰੀ

ਕਪੂਰਥਲਾ ਦੀ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਅਪਣੀ ਸ਼ਾਨਦਾਰ ਕਾਰਗੁਜਾਰੀ ਦੀ ਵਜ੍ਹਾ ਨਾਲ ਲੋਕਾਂ ਦੀ ਅਫਸਰ ਬਣਕੇ ਉਭਰੀ ਹੈ ਤੇ ਉਸਨੇ ਅਪਣੀ ਲਿਆਕਤ ਦਾ ਸ਼ਿਕਾ ਮਨਵਾਇਆ ਹੈ ! ਦੀਪਤੀ ਨੇ ਇਕ ਚੰਗਾ ਜਵਾਬਦੇਹ ਪ੍ਰਸ਼ਾਸ਼ਨ ਦੇਣ ਤੋਂ ਇਲਾਵਾ ਆਪਣੇ ਜ਼ਿਲੇ ਦੇ ਲੋਕਾਂ ਨਾਲ ਸਿੱਧਾ ਵਾਸਤਾ ਅਤੇ ਨਿੱਘੇ ਸੰਬੰਧ ਵੀ ਬਣਾਏ ਹਨ, ਜੋ ਕਿ ਇਕ ਚੰਗੇ ਅਧਿਕਾਰੀ ਲਈ ਬਹੁਤ ਜਰੂਰੀ ਸਮਝੇ ਜਾਂਦੇ ਹਨ !

ਸੂਬੇ ਦੇ ਵਿਚ ਫ਼ੈਲੇ ਕਰੋਨਾ ਕਾਲ ਦੌਰਾਨ ਵੀ ਦੀਪਤੀ ਉੱਪਲ ਨੇ ਆਪਣੇ ਫ਼ਰਜ਼ਾਂ ਨੂੰ ਬਾਖੂਬੀ ਨਿਭਾਇਆ ਤੇ ਪ੍ਰਸ਼ਾਸ਼ਨ ਉਪਰ ਅਪਣੀ ਪਕੜ ਨੂੰ ਢਿਲਾ ਨਹੀਂ ਪੈਣ ਦਿਤਾ, ਸਗੋਂ ਅੱਗੇ ਹੋਕੇ ਕਰੋਨਾ ਵਿਰੁੱਧ ਲੱੜੀ ਜਾ ਰਹੀ ਜੰਗ ਵਿਚ ਅਗਵਾਈ ਕੀਤੀ !

ਕਪੂਰਥਲਾ ਜ਼ਿਲੇ ਵਿੱਚ ਕੋਈ 17 ਦੇ ਕਰੀਬ ਵਿਕਾਸ਼ ਦੇ ਕਾਰਜ ਚਲ ਰਹੇ ਹਨ ਜਿਨਾ ਉਤੇ ਡਿਪਟੀ ਕਮਿਸਨਰ ਦੀਪਤੀ ਉੱਪਲ ਨੇ ਤਿੱਖੀ ਨਜ਼ਰ ਰਖੀ ਹੋਈ ਹੈ ਤੇ ਕਿਸੇ ਵੀ ਕੱਮ ਵਿੱਚ ਖੜੋਤ ਨਹੀਂ ਆਓਣ ਜਾ ਰਹੀ ਤੇ ਉਨ੍ਹਾਂ ਵਲੋਂ ਲਗਾਤਾਰ ਕੱਮਾਂ ਦੀ ਰਫਤਾਰ ਦੀ ਨਿਗਰਾਨੀ ਕੀਤੀ ਜਾ ਰਹੀ!

ਕੀ ਕਹਿੰਦੇ ਹਨ ਲੋਕ ਦੀਪਤੀ ਵਾਰੇ ?

“ਦੀਪਤੀ ਉੱਪਲ ਉਹ ਅਧਿਕਾਰੀ ਹੈ, ਜੋ ਸਵੇਰੇ ਤੋਂ ਆਥਣ ਤਕ, ਤੁਹਾਨੂੰ ਜਾਂ ਤਾਂ ਅਪਣੇ ਦਫਤਰ ਵਿਚ ਬੈਠੀ ਮਿਲੁ ਜਾਂ ਫੇਰ ਅਪਣੇ ਜ਼ਿਲੇ ਵਿਚ ਚੱਲ ਰਹੇ ਕਿਸੇ ਵਿਕਾਸ਼ ਕਾਰਜ ਦਾ ਮੌਕਾ ਦੇਖਦੇ ਹੋਏ” ਉਕਤ ਸ਼ਬਦ ਕਪੂਰਥਲਾ ਸ਼ਹਿਰ ਦੇ ਇਕ ਉਘੇ ਕਾਰੋਬਾਰੀ ਕਮਲਜੀਤ ਹੁੰਦਲ ਨੇ ਕਹੈ! ਕਮਲਜੀਤ ਹੁੰਦਲ ਨੇ ਕਿਹਾ “ਇਸ ਡੀ ਸੀ ਸਾਹਿਬਾਨ ਨੇ ਅਪਣੇ ਚੰਗੇ ਸੁਭਾਅ ਕਾਰਣ ਬਹੁਤ ਨਾਮਣਾ ਖਟਿਆ ਹੈ, ਜੋ ਇੱਕ ਅਫਸਰ ਲਈ ਬਹੁਤ ਵੱਡੀ ਗੱਲ ਹੁੰਦੀ ਹੈ, ਇਸ ਬੀਬਾ ਦੀ ਕਾਰਗੁਜਾਰੀ ਸਲਾਘਾਯੋਗ ਹੈ”! ਜਦੋ ਮਰਜ਼ੀ ਜਾ ਕੇ ਕੋਈ ਵੀ ਆਮ ਆਦਮੀ ਇਨ੍ਹਾਂ ਨੂੰ ਮਿਲ ਸਕਦਾ ਹੈ!

ਦੀਪਤੀ ਉੱਪਲ ਦੇ ਦਫਤਰ ਵਿੱਚ ਕਮ ਕਰਦੇ ਇੱਕ ਅਧਿਕਾਰੀ ਨੇ ਕਿਹਾ “ਮੈਡਮ ਨਿਘੇ ਸੁਭਾਅ ਦੇ ਮਾਲਕ ਹਨ ਤੇ ਉਨ੍ਹਾਂ ਦਾ ਕਰਮਚਾਰੀਆਂ ਤੋਂ ਕਮ ਕਰਵਾਉਣ ਦਾ ਆਪਣਾ ਹੀ ਤਰੀਕਾ ਹੈ”!

ਪੰਜਾਬ ਕਾਡਰ ਦੀ 2011 ਬੈਚ ਦੀ ਅਧਿਕਾਰੀ ਦੀਪਤੀ ਉੱਪਲ ਨੇ ਵੀ ਉਨ੍ਹਾਂ ਅਧਿਕਾਰੀਆਂ ਦੀ ਸੂਚੀ ਵਿੱਚ ਅਪਣਾ ਨਾਮ ਦਰਜ਼ ਕਰਵਾਇਆ ਹੈ, ਜਿੰਨਾਂ ਅਫਸਰਾਂ ਨੂੰ ਚੰਗੇ ਪ੍ਰਬਧੰਕਾਂ ਵਜੋਂ ਜਾਣਿਆ ਜਾਂਦਾ ਹੈ ਤੇ ਲੋਕ ਅੱਜ ਵੀ ਉਨ੍ਹਾਂ ਨੂੰ ਯਾਦ ਕਰਦੇ ਹਨ! ਉਨ੍ਹਾਂ ਵਿਚ ਖਾਸ ਤੌਰ ਤੇ ਜੋ ਨਾਮ ਵਰਨਣਯੋਗ ਹਨ , ਉਨ੍ਹਾਂ ਵਿਚ ਸਤੀਸ਼ ਚੰਦਰਾ, ਕਿਰਪਾ ਸ਼ੰਕਰ ਸਰੋਜ , ਅਨੁਰਾਗ ਵਰਮਾ , ਕੇ ਏ ਪੀ ਸਿਨਹਾ, ਕਮਲ ਕਿਸ਼ੋਰ ਯਾਦਵ , ਰਜਤ ਅਗਰਵਾਲ, ਵਰੁਣ ਰੂਜਮ, ਰਵੀ ਭਗਤ, ਵਰਿੰਦਰ ਸ਼ਰਮਾ , ਡਾਕਟਰ ਸੁਮੀਤ ਜਾਰੰਗਲ, ਈਸ਼ਾ ਕਾਲੀਆ , ਸੋਨਾਲੀ ਗਿਰੀ, ਅਮਿਤ ਕੁਮਾਰ, ਨੀਲਿਮਾ, ਘਣਸ਼ਾਮ ਥੋਰੀ ਦੇ ਨਾਮ ਉਚੇਚੇ ਤੌਰ ਤੇ ਸ਼ਾਮਿਲ ਹਨ ! ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਅਧਿਕਾਰੀ ਹਨ,ਜਿਨ੍ਹਾਂ ਨੇ ਅਪਣੀ ਕਾਰਗੁਜਾਰੀ ਦਾ ਸ਼ਿਕਾ ਮਨਵਾਇਆ ਹੈ

LEAVE A REPLY

Please enter your comment!
Please enter your name here