ਰਣਬੀਰ ਸਿੰਘ ਖੱਟੜਾ ਆਈ ਜੀ ਜਲੰਧਰ ਰੇਂਜ ਵੱਲੋ ਐਸ ਐਸ ਪੀ ਕੰਵਰਦੀਪ ਕੌਰ ਅਤੇ ਉਹਨਾ ਦੀ ਟੀਮ ਦੀ ਸ਼ਲਾਘਾ

ਅੰਮ੍ਰਿਤ ਸਿੱਧੂ ਬਰਾੜ

ਕਪੂਰਥਲਾ 2 ਅਪ੍ਰੈਲ : ਪੁਲਿਸ ਪੰਜਾਬ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਨੂੰ ਚੰਗੀ ਸਫਲਤਾ ਮਿਲ ਰਹੀ ਹੈ  ਅਤੇ ਇਸ ਮੁਹਿੰਮ ਨੂੰ ਸੁਚੱਜੇ ਢੰਗ ਨਾਲ  ਚਲਾਉਣ ਦਾ ਸਿਹਰਾ ਕੰਵਰਦੀਪ ਕੌਰ ਆਈ.ਪੀ.ਐਸ ਨੂੰ ਜਾਂਦਾ ਹੈ ! ਉਸਨੇ ਆਪਣੀ ਲਿਆਕਤ ਨਾਲ ਹਰ ਮਸਲੇ ਨੂੰ ਚੰਗੇ ਤਰੀਕੇ ਨਾਲ ਨਿਪਟਾਕੇ ਨਾਮਣਾ ਖੱਟਿਆ ਹੈ ! ਹੁਣ  ਉਸਨੇ ਇਕ ਅੰਨ੍ਹੇ ਕਤਲ ਦੀ ਵਾਰਦਾਤ ਨੂੰ ਥੋੜੇ ਦਿਨਾ ਦੇ ਅੰਦਰ-ਅੰਦਰ ਸੁਲਝਾਉਣ ਵਿੱਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ

ਕੰਵਰਦੀਪ ਵਲੋਂ 22  ਮਾਰਚ ਹੋਏ ਇਕ ਅੰਨ੍ਹੇ ਕਤਲ ਦੀ ਵਾਰਦਾਤ ਨੂੰ ਸੁਲਜਾਉਣ ਲਈ ਤੇ  ਮੁਕੱਦਮਾ ਨੂੰ ਟਰੇਸ ਕਰਨ ਲਈ ਵੱਖ-ਵੱਖ ਟੀਮਾ ਦਾ ਗਠਨ ਕੀਤਾ ਗਿਆ । ਇਕ ਟੀਮ ਬਣਾਈ ਜਿਸ ਵਿਚ ਸਰਬਜੀਤ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ, ਵਿਸ਼ਾਲਜੀਤ ਸਿੰਘ ਪੀ.ਪੀ.ਐਸ, ਪੁਲਿਸ ਕਪਤਾਨ, ਤਫਤੀਸ਼ ਕਪੂਰਥਲਾ, ਪਰਮਜੀਤ ਸਿੰਘ, ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ ਡਵੀਜ਼ਨ ਫਗਵਾੜਾ ਅਤੇ ਸਰਬਜੀਤ ਸਿੰਘ ਰਾਏ,ਪੀ.ਪੀ.ਐਸ ਉਪ ਪੁਲਿਸ ਕਪਤਾਨ (ਡੀ) ਕਪੂਰਥਲਾ ਇੰਸਪੈਕਟਰ ਸੁਰਜੀਤ ਸਿੰਘ ਮੁੱਖ ਅਫਸਰ ਥਾਣਾ ਸਤਨਾਮਪੁਰਾ ਫਗਵਾੜਾ ਸ਼ਾਮਿਲ ਸਨ

ਰਣਬੀਰ ਸਿੰਘ ਖੱਟੜਾ ਆਈ.ਪੀ.ਐਸ ਇੰਸਪੈਕਟਰ ਜਨਰਲ ਪੁਲਿਸ ਜਲੰਧਰ ਰੇਂਜ, ਜਲੰਧਰ ਵੱਲੋ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 22.03.2021 ਨੂੰ ਇੱਕ ਨਾਮਲੂਮ ਵਿਅਕਤੀ ਨੂੰ ਕਿਸੇ ਨਾਮਲੂਮ ਵਿਆਕਤੀਆ ਵੱਲੋ ਗੋਲੀਆ ਮਾਰਕੇ ਕਤਲ ਕਰਨ ਉਪਰੰਤ ਉਸਦੀ ਲਾਸ਼ ਨੂੰ ਥਾਣਾ ਸਤਨਾਮਪੁਰਾ ਫਗਵਾੜਾ ਦੇ ਏਰੀਆ ਵਿੱਚ ਸੁੱਟ ਦਿੱਤਾ ਸੀ ਜਿਸ ਸਬੰਧ ਵਿੱਚ ਸੁਰਿੰਦਰਪਾਲ ਸਰਪੰਚ ਪੁੱਤਰ ਅਮਰ ਸਿੰਘ ਵਾਸੀ ਪਿੰਡ ਮੈਹਟਾ ਦੇ ਬਿਆਨ ਪਰ ਮੁਕੱਦਮਾ ਨੰਬਰ 20 ਮਿਤੀ 22.3.2021 ਜੁਰਮ 302,201,34 ਭ:ਦ, 25/27-54-59 ਅਸਲਾ ਐਕਟ ਥਾਣਾ ਸਤਨਾਮਪੁਰਾ ਫਗਵਾੜਾ ਦਰਜ ਕੀਤਾ ਗਿਆ ਸੀ। ਜਿਸ ਵਿੱਚ ਅਧੀਨ ਧਾਰਾ 392,411 ਭ:ਦ ਦਾ ਵਾਧਾ ਜੁਰਮ ਕੀਤਾ ਗਿਆ ਹੈ।

ਐਸ.ਐਸ.ਪੀ ਕਪੂਰਥਲਾ ਦੀ ਨਿਗਰਾਨੀ ਹੇਠ ਇਹਨਾ ਟੀਮਾ ਵੱਲੋ ਹਰ ਪਹਿਲੂ ਤੇ ਜਾਂਚ ਪੜਤਾਲ ਕੀਤੀ ਗਈ। ਤਫਤੀਸ ਦੋਰਾਨੇ ਪਤਾ ਲੱਗਾ ਕਿ ਇਹ ਵਾਰਦਾਤ ਹਰਜੋਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਫਤਿਹਪੁਰ ਥਾਣਾ ਜੰਡਿਆਲਾ ਗੁਰੁ ਜਿਲਾ ਅਮ੍ਰਿਤਸਰ , ਅਮਨਦੀਪ ਉਰਫ ਅਮਨ ਦਾਣਾ ਪੁੱਤਰ ਕਿਰਪਾਲ ਸਿੰਘ ਵਾਸੀ ਪਿੰਡ ਘਣੂਪੁਰ ਕਾਲੇ ਥਾਣਾ ਛੇਹਰਟਾ ਅਮ੍ਰਿਤਸਰ ਸਹਿਰੀ ਤੇ ਫਹਿਤ ਸਿੰਘ ਉਰਫ ਫੱਤਾ ਉਰਫ ਮਾਣਾ ਉਰਫ ਜੋਗੀ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਘਰਿਆਲਾ ਥਾਣਾ ਪੱਟੀ ਜਿਲਾ ਤਰਨਤਾਰਨ ਹਾਲ ਵਾਸੀ ਵਾਰਡ ਨੰਬਰ 14 ਦਾਣਾ ਮੰਡੀ ਪਿੰਕ ਕਲੋਨੀ ਪੱਟੀ ਜਿਲਾ ਤਰਨਤਾਰਨ ਵੱਲੋ ਕੀਤੀ ਗਈ ਹੈ।

ਤਫਤੀਸ਼ ਦੋਰਾਨ ਪਾਇਆ ਗਿਆ ਕਿ ਮ੍ਰਿਤਕ ਵਿਅਕਤੀ ਇੱਕ ਟਰੱਕ ਡਰਾਈਵਰ ਸੀ ਅਤੇ ਇਸ ਦੇ ਨਾਲ ਕਡੰਕਟਰ ਵੀ ਸੀ। ਮਿਤੀ 14.03.2021 ਦਿਨ ਐਤਵਾਰ ਨੂੰ ਇਹ ਦੋਵੇ ਵਿਆਕਤੀ ਜਮਸੇਦਪੁਰ, ਝਾਰਖੰਡ ਤੋ ਰਾਧਾ ਸੁਆਮੀ ਡੇਰਾ ਬਿਆਸ ਲਈ ਟਰੱਕ/ਟਰਾਲਾ ਪਰ ਲੋਹੇ ਦੇ ਪਾਈਪ ਲੋਡ ਕਰਕੇ ਚੱਲੇ ਸਨ। ਇਹਨਾ ਵੱਲੋ ਰਸਤੇ ਵਿੱਚ ਰਾਧਾ ਸੁਆਮੀ ਡੇਰਾ ਲੁਧਿਆਣਾ ਵਿਖੇ ਕੁੱਝ ਸਮਾਨ ਉਤਾਰ ਦਿੱਤਾ ਸੀ ਅਤੇ ਬਾਕੀ ਸਮਾਨ ਲੈ ਕੇ ਬਿਆਸ ਵੱਲੋ ਨੂੰ ਜਾ ਰਹੇ ਸਨ ਕਿ ਰਸਤੇ ਵਿੱਚ ਇੱਕ ਹੋਰ ਟਰੱਕ  ਵਿੱਚ ਸਵਾਰ ਤਿੰਨ ਨੋਜਵਾਨ ਨੇ ਉਕਤ ਟਰੱਕ/ਟਰਾਲਾ ਦੇ ਡਰਾਈਵਰ ਕੰਡੇਕਟਰ ਨੂੰ ਕਾਬੂ ਕਰਕੇ ਡਰਾਈਵਰ ਦੇ ਪੇਟਵਿੱਚ ਗੋਲੀ ਮਾਰ ਕੇ ਟਰੱਕ ਖੁੱਦ ਚਲਾਉਣ ਲੱਗ ਪਏ। ਫਗਵਾੜਾ ਬਾਈਪਾਸ ਮੇਹਟਾ ਜੀ ਟੀ ਰੋਡ ਸਲਿਪ ਰੋਡ ਤੇ ਇੱਕ ਖਾਲੀ ਪਲਾਟ ਵਿੱਚ ਡਰਾਈਵਰ ਨੂੰ ਸੁੱਟ ਦਿੱਤਾ ਜੋ ਅਜੇ ਸਹਿਕ ਰਿਹਾ ਸੀ ਤਾ ਇਹਨਾ ਵਿੱਚੋ ਫਹਿਤ ਸਿੰਘ ਨੇ ਡਰਾਇਵਰ ਦੇ ਮੱਥੇ ਦੇ ਖੱਬੇ ਪਾਸੇ ਗੋਲੀ ਮਾਰ ਕੇ ਉਸਦਾ ਕਤਲ ਕਰ ਦਿੱਤਾ।

ਇਹ ਆਪਨਾ ਟਰੱਕ ਤੇ ਖੋਹਿਆ ਟਰੱਕ/ਟਰਾਲਾ ਲੈ ਕੇ ਜੀ.ਟੀ ਰੋੜ ਰਾਹੀ ਟੂਲ ਬੈਰੀਅਰ ਢਿਲਵਾ, ਮਾਨਾਵਾਲਾ ਤੇ ਕੱਥੂ ਨੰਗਲ ਕਰਾਸ ਕਰਦੇ ਹੋਏ ਬਟਾਲਾ ਬਾਈਪਾਸ ਲੰਘ ਕੇ ਇੱਕ ਢਾਬੇ ਪਰ ਸਾਰਾ ਦਿਨ ਰੁਕੇ ਰਹੇ ਅਤੇ ਰਾਤ ਸਮੇ ਖੋਹੇ ਹੋਏ ਟਰੱਕ/ਟਰਾਲਾ ਦਾ ਸਮਾਨ ਲਾਹ ਕੇ ਖਾਲੀ ਕਰਕੇ ਪਿੰਡ ਸੁਗਰਚੱਕ ਵੇਰਕਾ ਬਾਈਪਾਸ ਅਮ੍ਰਿਤਸਰ ਦੇ ਇੱਕ ਖਾਲੀ ਪਲਾਟ ਵਿੱਚ ਖੜਾ ਕਰ ਦਿੱਤਾ।ਦੋਰਾਨੇ ਤਫਤੀਸ਼ ਮ੍ਰਿਤਕਾ ਦੀ ਪਹਿਚਾਨ ਡਰਾਇਵਰ ਰੂਪ ਚੰਦ ਪੁੱਤਰ ਅਕਲ ਯਾਦਵ ਅਤੇ ਕਡੰਕਟਰ ਵਿਨੇ ਕੁਮਾਰ ਪੁੱਤਰ ਯੋਗੇਸ਼ਵਰ ਯਾਦਵ ਵਾਸੀਆਨ ਪਿੰਡ ਰੋਮਾਣਾਚੱਕ ਥਾਣਾ ਮੋਹਨਪੁਰ ਜਿਲਾ ਗਯਾ ਬਿਹਾਰ ਵਜੋ ਹੋਈ ਜੋ ਇਹ ਦੋਨੋ ਜਣੇ ਸ਼੍ਰੀ ਮਲਕੀਤ ਸਿੰਘ ਪੁੱਤਰ ਚਤਰ ਸਿੰਘ ਵਾਸੀ ਕਾਨਪੁਰ ਥਾਣਾ ਚਮਕੌਰ ਸਾਹਿਬ ਜਿਲ੍ਹਾ ਰੂਪ ਨਗਰ ਦੇ ਟਰੱਕ/ਟਰਾਲੇ ਪਰ ਡਰਾਇਵਰ,ਕਡੰਕਟਰ ਵਜੋ ਨੌਕਰੀ ਕਰਦੇ ਸਨ।

ਦੋਰਾਨੇ ਤਫਤੀਸ਼ ਦੋਸ਼ੀ ਹਰਜੋਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਫਤਿਹਪੁਰ ਥਾਣਾ ਜੰਡਿਆਲਾ ਗੁਰੁ ਜਿਲਾ ਅਮ੍ਰਿਤਸਰ, ਅਮਨਦੀਪ ਉਰਫ ਅਮਨ ਦਾਣਾ ਪੁੱਤਰ ਕਿਰਪਾਲ ਸਿੰਘ ਵਾਸੀ ਪਿੰਡ ਘਣੂਪੁਰ ਕਾਲੇ ਥਾਣਾ ਛਹਿਆਟਾ ਅਮ੍ਰਿਤਸਰ ਅਤੇ ਫਹਿਤ ਸਿੰਘ ਉਰਫ ਫੱਤਾ ਉਰਫ ਮਾਣਾ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਘਰਿਆਲਾ ਥਾਣਾ ਪੱਟੀ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਗਈ।

ਦੋਰਾਨੇ ਪੁੱਛਗਿੱਛ ਅਮਨਦੀਪ ਉਰਫ ਅਮਨ ਦਾਣਾ ਦੇ ਖਿਲਾਫ ਮੁਕੱਦਮਾ ਨੰਬਰ 06/21 ਅ/ਧ 353,186 ਭ:ਦ, 25 ਅਸਲਾ ਐਕਟ ਥਾਣਾ ਸਾਬਾ ਜੰਮੂ ਵਿਖੇ ਦਰਜ ਰਜਿਸਟਰ ਹੈ ਇਸ ਤੋ ਇਲਾਵਾ ਇਸਨੂੰ ਮੁੰਬਈ ਵਿਖੇ (ਮਹਾਰਾਸ਼ਟਰ) ਵਿਖੇ ਇੱਕ ਤੇਲ ਚੌਰੀ ਕਰਨ ਦੀ ਵਾਰਦਾਤ ਵੀ ਮੰਨੀ ਹੈ। ਦੋਸ਼ੀ ਫਹਿਤ ਸਿੰਘ ਉਰਫ ਫੱਤਾ ਉਰਫ ਮਾਣਾ ਦੇ ਖਿਲਾਫ ਥਾਣਾ ਪੱਟੀ ਵਿਖੇ ਮੁਕੱਦਮਾ ਨੰਬਰ 44 ਮਿਤੀ 25.02.2016 ਅ/ਧ 379,411 ਭ:ਦ ਅਤੇ ਮੁਕੱਦਮਾ ਨੰਬਰ 164 ਮਿਤੀ 03.10.2017 ਅ/ਧ 457,380 ਭ:ਦ ਦਰਜ ਰਜਿਸਟਰ ਹਨ।ਦੋਸ਼ੀਆ ਪਾਸੋ ਹੇਠ ਲਿਖੇ ਅਨੁਸਾਰ ਬ੍ਰਾਮਦਗੀ ਕੀਤੀ ਗਈ।

ਦੋਸ਼ੀਆ ਦਾ ਪੁਲਿਸ ਰਿਮਾਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਦੋਸ਼ੀਆ ਪਾਸੋ ਹੋਰ ਵਾਰਦਾਤਾ ਟਰੇਸ ਹੋਣ ਦੀ ਆਸ ਹੈ।  ਰਣਬੀਰ ਸਿੰਘ ਖੱਟੜਾ ਆਈ.ਪੀ.ਐਸ ਇੰਸਪੈਕਟਰ ਜਨਰਲ ਪੁਲਿਸ ਜਲੰਧਰ ਰੇਂਜ, ਜਲੰਧਰ ਜੀ ਵੱਲੋ ਬਹੁਤ ਥੋੜੇ ਅਰਸੇ ਦੋਰਾਨ ਅੰਨੇ੍ਹ ਕਤਲ ਦੀ ਵਾਰਦਾਤ ਨੂੰ ਟਰੇਸ ਕਰਕੇ ਕੰਵਰਦੀਪ ਕੌਰ, ਸੀਨੀਅਰ ਪੁਲਿਸ ਕਪਤਾਨ, ਕਪੂਰਥਲਾ ਅਤੇ ਉਹਨਾ ਦੀ ਟੀਮ ਦੀ ਸ਼ਲਾਘਾ ਕੀਤੀ ਗਈ।

LEAVE A REPLY

Please enter your comment!
Please enter your name here