ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਪਾਲ ਬਰਾੜ

ਕਪੂਰਥਲਾ, 3 ਅਪ੍ਰੈਲ-

ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੇ ਕਿਹਾ ਕਿ ਸੂਬੇ ਦੀਆਂ ਸਰਕਾਰੀ ਬੱਸਾਂ ਵਿਚ ਔਰਤਾਂ ਲਈ ਮੁਫਤ ਸਫਰ ਕਰਨ ਦੀ ਸਕੀਮ ਦੇ ਲਾਗੂ ਹੋਣ ਨਾਲ ਔਰਤਾਂ ਆਰਥਿਕ ਤਰੱਕੀ ਵਿਚ ਹੋਰ ਸਰਗਰਮ ਭੂਮਿਕਾ ਨਿਭਾ ਸਕਣਗੀਆਂ ।

ਉਨਾਂ ਇਸ ਗੱਲ ਦਾ ਪ੍ਰਗਟਾਵਾ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਵਿੱਚ ਚੱਲਣ ਵਾਲੀਆਂ ਸਾਰੀਆਂ ਸਰਕਾਰੀ ਬੱਸਾਂ ਵਿੱਚ ਔਰਤਾਂ ਨੂੰ ਮੁਫਤ ਸਫਰ ਕਰਨ ਦੀ ਸਹੂਲਤ ਦੇ ਉਦਘਾਨਟੀ ਸਮਾਰੋਹ ਵਿਚ ਵਰਚੁਅਲ ਤੌਰ ‘ਤੇ ਹਿੱਸਾ ਲੈਂਦਿਆ ਕੀਤਾ।

ਉਨਾਂ ਕਿਹਾ ਕਿ ਸਰਕਾਰੀ ਬੱਸਾਂ ਵਿਚ ਸਫਰ ਕਰਨ ਵਾਲੀਆਂ ਸਵਾਰੀਆਂ ਵਿਚ 50 ਫੀਸਦੀ ਗਿਣਤੀ ਔਰਤਾਂ ਦੀ ਹੁੰਦੀ ਹੈ ਜੋ ਰੋਜ਼ਾਨਾਂ ਆਪਣੇ ਦਫਤਰਾਂ ਜਾਂ ਪੜਾਈ ਕਰਨ ਲਈ ਸਰਕਾਰੀ ਬੱਸ ਵੀ ਸਫਰ ਤੈਅ ਕਰਦੀਆਂ ਹਨ। ਉਨਾਂ ਕਿਹ ਕਿ ਇਸ ਸਕੀਮ ਤਹਿਤ ਉਨਾਂ ਨੂੰ ਹੁਣ ਬਿਨਾਂ ਕਰਾਇਆ ਖਰਚੇ ਸੂਬੇ ਵਿਚ ਕਿਸੀ ਵੀ ਥਾਂ ਤੇ ਆਉਣ-ਜਾਣ ਲਈ ਕੋਈ ਵੀ ਪੈਸਾ ਨਹੀਂ ਖਰਚਾ ਪਵੇਗਾ।

ਉਨਾਂ ਕਿਹਾ ਕਿ ਮਹਿਲਾਵਾਂ ਚਾਹੇ ਕੋਈ ਵੀ ਰੁਤਬਾ ਰੱਖਦੀਆਂ ਹੋਣ, ਸਿਰਫ ਆਧਾਰ ਜਾਂ ਵੋਟਰ ਜਾਂ ਕੋਈ ਵੀ ਯੋਗ ਸ਼ਨਾਖਤੀ ਕਾਰਡ ਦਿਖਾ ਕੇ ਸਾਰੀਆਂ ਗੈਰ ਏ.ਸੀ.ਬੱਸਾਂ ਤੇ ਸੂਬੇ ਅੰਦਰ ਚੱਲਣ ਵਾਲੀਆਂ ਸਰਕਾਰੀ ਬੱਸਾਂ ਵਿੱਚ ਮੁਫਤ ਸਫਰ ਕਰ ਸਕਦੀਆਂ ਹਨ।

ਉਨਾਂ ਕਿਹਾ ਕਿ ਸਰਕਾਰ ਔਰਤਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸੇ ਲਈ ਸਾਰੀਆਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਵਿੱਚ ਜੀ.ਪੀ.ਐਸ. ਸਿਸਟਮ ਵੀ ਲਗਾਇਆ ਜਾ ਰਿਹਾ ਹੈ ਅਤੇ ਲੋੜ ਪੈਣ ਤੇ ਪੈਨਿਕ ਬਟਨ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਜੀ.ਪੀ.ਐਸ ਸਿਸਟਮ ਦੀ ਟ੍ਰੈਕਿੰਗ ਮੁੱਖ ਦਫਤਰ ਤੋਂ ਕੀਤੀ ਜਾਵੇਗੀ ਤਾਂ ਜੋ ਬੱਸ ਦੇ ਚੱਲਣ ਅਤੇ ਪਹੁੰਚਣ ਤੱਕ ਸਾਰੀ ਸਥਿਤੀ ਦੀ ਨਿਗਰਾਨੀ ਕੀਤੀ ਜਾ ਸਕੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਏ.ਡੀ.ਸੀ ਐਸ.ਪੀ ਆਂਗਰਾ,ਐਸ.ਡੀ.ਐਮ ਵਰਿੰਦਰ ਪਾਲ ਸਿੰਘ ਬਾਜਵਾ,ਜ਼ਿਲ੍ਹਾ ਪ੍ਰਗੋਰਾਮ ਅਫਸਰ ਸਨੇਹ ਲਤਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here