ਜ਼ਿਲੇ ਵਿਚ ਵਿਕਾਸ਼ ਦੇ ਰਿਕਾਰਡ ਤੋੜ ਕੰਮ ਕਰਵਾਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ

ਜ਼ਿਲੇ  ਵਿੱਚ ਮਗਨਰੇਗਾ ਸਕੀਮ ਅਧੀਨ ਕੋਰੋਨਾ ਕਾਲ ਦੌਰਾਨ ਪੈਦਾ ਕੀਤੀਆਂ ਗਈਆਂ ਰਿਕਾਰਡ ਦਿਹਾੜੀਆਂ

ਇਕੋ ਸਾਲ ਵਿਚ 90 ਪਾਰਕ, 35 ਖੇਡ ਮੈਦਾਨ, 191 ਸੋਕ ਪਿੱਟ, 87 ਨੰਡੇਪ ਕੰਪੋਸਟ ਪਿੱਟ, 9 ਸੋਲਿਡ ਵੇਸਟ ਮੈਨੇਜਮੈਂਟ, 19 ਨਿਊਟਰੀਸ਼ਨ ਗਾਰਡਨ, 144.3 ਹੈਕਟੇਅਰ ਵਿੱਚ ਰੋਡ ਸਾਈਡ ਪਲਾਂਟੇਸ਼ਨ ਅਤੇ 496 ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰਵਾਏ ਗਏ 

ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਸਿੱਧੂ ਬਰਾੜ

ਮਾਨਸਾ 10 ਅਪ੍ਰੈਲ : ਪੰਜਾਬ ਦੀ ਨਿੱਘੇ ਸੁਭਾਅ ਦੀ ਮਾਲਿਕ ਆਈ ਏ ਐਸ ਅਧਿਕਾਰੀ ਅਮਰਪ੍ਰੀਤ ਕੌਰ ਸੰਧੂ ਨੇ ਆਪਣੀ ਸਖ਼ਤ ਮਿਹਨਤ ਸਦਕਾ ਆਪਣੀ ਵੱਖਰੀ ਪਹਿਚਾਣ ਬਣਾਉਣ ਵਿਚ ਸਫਲਤਾ ਹਾਸਿਲ ਕੀਤੀ ਹੈ ਤੇ ਆਪਣੀ ਕਾਬਲੀਅਤ ਦਾ ਸ਼ਿਕਾ ਜਮਾਇਆ ਹੈ !    ਅਮਰਪ੍ਰੀਤ ਸੰਧੂ  2016 ਬੈਚ ਦੀ  ਆਈ ਏ ਐਸ ਅਫਸਰ ਹੈ ਤੇ  ਉਹ ਪਿੱਛਲੇ 10 ਮਹੀਨੇ ਤੋਂ ਮਾਨਸਾ ਵਿਖੇ ਬਤੌਰ ਏ ਡੀ ਸੀ (ਵਿਕਾਸ਼ ) ਵਜੋਂ ਕੰਮ ਕਰ ਰਹੇ ਹਨ ! ਉਨ੍ਹਾਂ ਨੇ ਆਪਣੇ ਇਲਾਕੇ ਦੇ ਸਹਿਰੀ ਤੇ ਪੇਂਡੂ ਲੋਕਾਂ ਨਾਲ ਬੜਾ ਚੰਗਾ ਰਾਬਤਾ ਰੱਖਿਆ ਹੈ ਤੇ ਆਪਣੇ ਅਧੀਨ ਚੱਲ ਰਹੇ ਵਿਕਾਸ ਕਾਰਜਾਂ ਨੂੰ ਸਮਾਂ ਬੱਧ ਟਾਈਮ ਅੰਦਰ ਬਾਖੂਬੀ ਨੇਪਰੇ ਚਾੜਿਆ ਹੈ, ਜੋ ਕਿ ਇਕ ਚੰਗੇ ਅਧਿਕਾਰੀ ਲਈ ਬਹੁਤ ਮਾਣ ਦੀ ਗੱਲ ਹੁੰਦੀ ਹੈ !

ਕੇਂਦਰੀ ਪ੍ਰਾਯੋਜਿਤ ਸਕੀਮਾਂ ਦੀ ਨਿਗਰਾਨੀ ਲਈ ਰਾਸ਼ਟਰੀ ਪੱਧਰ ਦੇ ਨਿਗਰਾਨ ਵਲੋਂ ਸਲਾਘਾ

ਭਾਰਤ ਸਰਕਾਰ ਵੱਲੋਂ ਜ਼ਿਲ੍ਹਾ ਮਾਨਸਾ ਵਿੱਚ ਕੇਂਦਰੀ ਪ੍ਰਾਯੋਜਿਤ ਸਕੀਮਾਂ ਦੀ ਨਿਗਰਾਨੀ ਲਈ ਰਾਸ਼ਟਰੀ ਪੱਧਰ ਦਾ ਨਿਗਰਾਨ ਲਗਾ ਕੇ ਭੇਜਿਆ ਗਿਆ ਸੀ ਜਿਨ੍ਹਾਂ ਵੱਲੋਂ ਜ਼ਿਲ੍ਹਾ ਮਾਨਸਾ ਵਿੱਚ ਕੇਂਦਰੀ ਪ੍ਰਯੋਜਿਤ ਸਕੀਮਾਂ ਦੀ  ਮੌਕੇ ਤੇ ਜਾਕੇ ਪੜਤਾਲ ਕੀਤੀ ਗਈ ਸੀ ।  ਕੇਂਦਰੀ ਟੀਮ ਨੇ ਆਪਣੇ ਦੌਰੇ ਦੌਰਾਨ ਕਾਰਜਾਂ ਦੀ ਜ਼ਮੀਨੀ ਪੱਧਰ ‘ਤੇ ਪੜਤਾਲ ਕਰਕੇ ਅਤੇ ਰਿਪੋਰਟਾਂ ਇਕੱਤਰ ਕਰਕੇ ਭਾਰਤ ਸਰਕਾਰ ਦੇ ਪੇਂਡੂ ਵਿਕਾਸ ਵਿਭਾਗ ਨੂੰ ਆਪਣੀ ਰਿਪੋਰਟ ਪੇਸ਼ ਕੀਤੀ  ਸੀ, ਜਿਸ ਵਿੱਚ ਉਹਨਾਂ ਵੱਲੋਂ ਵਿਸ਼ੇਸ਼ ਤੌਰ ‘ਤੇ ਮਹਾਤਮਾ ਗਾਂਧੀ ਨਰੇਗਾ ਸਕੀਮ ਨੂੰ ਜ਼ਿਲ੍ਹਾ ਮਾਨਸਾ ਵਿੱਚ ਲਾਗੂ ਕਰਨ ਸਬੰਧੀ ਕੀਤੇ ਗਏ ਉਪਰਾਲਿਆਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ ਸੀ ਅਤੇ  ਕੇਂਦਰੀ ਟੀਮ ਵੱਲੋਂ 6 ਜਿਲ੍ਹਿਆਂ ਵਿੱਚੋਂ ਜ਼ਿਲ੍ਹਾ ਮਾਨਸਾ ਨੂੰ ਜਵਾਬਦੇਹੀ ਦੇ ਹਿਸਾਬ ਨਾਲ ਦੂਸਰੇ ਜ਼ਿਲ੍ਹਿਆਂ ਤੋਂ ਕਾਫੀ ਅੱਗੇ ਪਾਇਆ ਸੀ ।ਪੇਂਡੂ ਵਿਕਾਸ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਗੁਣਾਤਮਕ ਤੌਰ ‘ਤੇ ਵੀ ਚੰਗੀ ਸਥਿਤੀ ਵਿੱਚ ਦੱਸਿਆ ਗਿਆ ਸੀ !

ਇੱਥੇ ਇਹ ਵਰਨਣਯੋਗ ਹੈ ਕਿ ਜਿਲ੍ਹਾ ਮਾਨਸਾ ਵਿੱਚ ਮਗਨਰੇਗਾ ਸਕੀਮ ਅਧੀਨ ਜਿੱਥੇ ਸਾਲ 2020—21 ਦੌਰਾਨ ਸਰਕਾਰ ਵੱਲੋਂ ਦਿੱਤੇ ਗਏ ਟਿੱਚਿਆਂ ਨੂੰ ਪੂਰਾ ਕੀਤਾ ਗਿਆ ਹੈ, ਉੱਥੇ ਹੀ ਜਿਲ੍ਹਾ ਮਾਨਸਾ ਵਿੱਚ ਮਗਨਰੇਗਾ ਸਕੀਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸਭ ਤੋਂ ਵੱਧ ਦਿਹਾੜੀਆਂ ਪੈਦਾ ਕੀਤੀਆਂ ਗਈਆਂ ਹਨ ਅਤੇ ਸਭ ਤੋਂ ਵੱਧ ਲੋਕਾਂ ਨੂੰ ਰੋਜਗਾਰ ਮੁਹੱਈਆ ਕਰਵਾਇਆ ਗਿਆ ਹੈ।  ਜੋ ਕਿ ਆਪਣੇ ਆਪ ਵਿਚ ਇਕ ਚੰਗੀ ਕਾਰਗੁਜਾਰੀ ਸਮਝੀ ਜਾਂਦੀ ਹੈ !

ਮਗਨਰੇਗਾ ਸਕੀਮ ਅਧੀਨ ਆਮ ਲੋਕਾਂ ਲਈ ਇੱਕ ਵੱਡੀ ਵਿੱਤੀ ਸਹਾਇਤਾ ਦੇ ਤੌਰ ਤੇ ਉਭਰ ਕੇ ਆਈ

ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਮਗਨਰੇਗਾ ਸਕੀਮ ਕੋਰੋਨਾ ਮਹਾਂਮਾਰੀ ਦੌਰਾਨ ਆਮ ਲੋਕਾਂ ਲਈ ਇੱਕ ਵੱਡੀ ਵਿੱਤੀ ਸਹਾਇਤਾ ਦੇ ਤੌਰ ਤੇ ਉਭਰ ਕੇ ਆਈ ਹੈ। ਉਨ੍ਹਾਂ ਨੇ  ਨੇ ਦੱਸਿਆ ਕਿ ਜਿਲ੍ਹਾ ਮਾਨਸਾ ਵਿੱਚ ਮਗਨਰੇਗਾ ਸਕੀਮ ਅਧੀਨ ਰਾਜ ਸਰਕਾਰ ਵੱਲੋਂ 1400000 ਦਿਹਾੜੀਆਂ ਪੈਦਾ ਕਰਨ ਦਾ ਟਾਰਗੇਟ ਦਿੱਤਾ ਗਿਆ ਸੀ, ਜਿਸ ਤਹਿਤ 1625455 ਦਿਹਾੜੀਆਂ ਪੈਦਾ ਕੀਤੀਆਂ ਜਾ ਚੁੱਕੀਆਂ ਹਨ।

ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਸਰਕਾਰ ਵੱਲੋਂ ਮਗਨਰੇਗਾ ਸਕੀਮ ਅਧੀਨ 49.23 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ, ਜੋ ਕਿ ਜਿਲ੍ਹਾ ਮਾਨਸਾ ਦਾ ਆਪਣੇ ਆਪ ਵਿੱਚ ਇੱਕ ਵਿੱਤੀ ਵਰੇ ਦੌਰਾਨ ਸਭ ਤੋਂ ਵੱਧ ਦਿਹਾੜੀਆਂ ਅਤੇ ਖਰਚ ਦਾ ਰਿਕਾਰਡ ਹੈ। ਉਹਨਾਂ ਵੱਲੋਂ ਦੱਸਿਆ ਗਿਆ ਕਿ ਜਿਲ੍ਹਾ ਮਾਨਸਾ ਵਿੱਚ ਮਗਨਰੇਗਾ ਸਕੀਮ ਅਧੀਨ ਕੁੱਲ 41083 ਪਰਿਵਾਰਾਂ ਨੂੰ ਰੋਜਗਾਰ ਮੁਹੱਈਆ ਕਰਵਾਇਆ ਗਿਆ ਹੈ, ਜਿਸ ਵਿੱਚੋਂ 1632 ਪਰਿਵਾਰਾਂ ਨੂੰ 100 ਦਿਨਾਂ ਦਾ ਰੋਜਗਾਰ ਮੁਹੱਈਆ ਕਰਵਾਇਆ ਗਿਆ ਹੈ ਅਤੇ 12829 ਪਰਿਵਾਰਾਂ ਨੂੰ 50 ਦਿਨਾਂ ਤੋਂ ਵੱਧ ਰੋਜਗਾਰ ਮੁਹੱਈਆ ਕਰਵਾਇਆ ਗਿਆ ਹੈ।

ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ  ਅਮਰਪ੍ਰੀਤ ਕੋਰ ਸੰਧੂ ਆਈ.ਏ.ਐਸ. ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਮਾਨਸਾ ਨੇ ਦੱਸਿਆ ਕਿ ਵਿੱਤੀ ਸਾਲ 2020—21 ਦੌਰਾਨ 90 ਪਾਰਕ, 35 ਖੇਡ ਮੈਦਾਨ, 191 ਸੋਕ ਪਿੱਟ, 87 ਨੰਡੇਪ ਕੰਪੋਸਟ ਪਿੱਟ, 9 ਸੋਲਿਡ ਵੇਸਟ ਮੈਨੇਜਮੈਂਟ, 19 ਨਿਊਟਰੀਸ਼ਨ ਗਾਰਡਨ, 27 ਕੰਮ ਛੱਪੜਾਂ ਦੇ ਨਵੀਨੀਕਰਨ ਸਬੰਧੀ, 144.3 ਹੈਕਟੇਅਰ ਵਿੱਚ ਰੋਡ ਸਾਈਡ ਪਲਾਂਟੇਸ਼ਨ ਅਤੇ 496 ਕੰਮ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਕਰਵਾਏ ਗਏ ਹਨ।

ਇਸ ਸਬੰਧੀ ਕਿ ਮਗਨਰੇਗਾ ਸਕੀਮ ਨਾਲ ਜਿੱਥੇ ਲਾਭਪਾਤਰੀਆਂ ਦੀ ਆਮਦਨ ਵਿੱਚ ਵਾਧਾ ਹੋਇਆ ਹੈ, ਇਸ ਦੇ ਨਾਲ ਨਾਲ ਸੰਪਤੀਆਂ ਦੀ ਉਸਾਰੀ ਵੀ ਕੀਤੀ ਗਈ ਹੈ। ਉਹਨਾਂ ਵੱਲੋਂ ਦੱਸਿਆ ਗਿਆ ਕਿ ਸਮੂਹ ਮਗਨਰੇਗਾ ਸਟਾਫ ਦੀ ਮਿਹਨਤ ਸਦਕਾ ਟਾਰਗੇਟ ਪੂਰੇ ਕੀਤੇ ਗਏ ਹਨ ਅਤੇ ਉਹਨਾਂ ਵੱਲੋਂ ਸਮੂਹ ਮਗਨਰੇਗਾ ਸਟਾਫ ਨੂੰ ਹਦਾਇਤ ਵੀ ਕੀਤੀ ਕਿ ਵਿੱਤੀ ਸਾਲ 2021—22 ਦੌਰਾਨ ਵੀ ਪੂਰੇ ਉਤਸ਼ਾਹ ਨਾਲ ਕੰਮ ਕੀਤਾ ਜਾਵੇ ਅਤੇ ਟਾਰਗੇਟਾਂ ਅਨੁਸਾਰ ਪ੍ਰਗਤੀ ਦਿਖਾਈ ਜਾਵੇ ਤਾਂ ਜੋ ਵੱਧ ਤੋਂ ਵੱਧ ਲਾਭਪਾਰਤੀਆਂ ਨੂੰ ਰੋਜਗਾਰ ਮੁਹੱਈਆ ਕਰਵਾਇਆ ਜਾ ਸਕੇ ਅਤੇ ਉਹਨਾਂ ਦਾ ਜੀਵਨ ਪੱਧਰ ਉੱਚਾ ਕੀਤਾ ਜਾ ਸਕੇ।

ਪੰਜਾਬ ਗਾਉ ਸੇਵਾ ਬੋਰਡ ਦੇ ਸਾਬਕਾ ਡਾਇਰੈਕਟਰ ਜਗਤਾਰ ਸਿੰਘ ਚਾਹਲ ਅਤੇ ਜਵਾਲਾ ਸਿੰਘ ਭੋਪਾਲ ਨੇ ਅਮਰਪ੍ਰੀਤ ਸੰਧੂ ਦੀ ਕਾਰਜਸ਼ੈਲੀ ਦੀ ਸਲਾਘਾ ਕਰਦਿਆਂ ਕਿਹਾ ਕਿ  “ਏ ਡੀ ਸੀ ਅਮਰਪ੍ਰੀਤ ਨੂੰ ਅਕਸਰ ਹੀ ਪਿੰਡਾਂ ਵਿਕਾਸ਼ ਦੇ ਕੰਮਾਂ ਦੀ  ਸਮੀਕਸ਼ਾ ਕਰਦਿਆਂ ਦੇਖਿਆ ਗਿਆ ਹੈ , ਉਹ ਹਰ ਕੰਮ ਦੀ ਬਾਰੀਕੀ ਨਾਲ ਪੜਤਾਲ ਕਰਦੇ ਰਹਿੰਦੇ ਹਨ , ਜਿਸ ਕਾਰਨ ਸਾਰੇ ਕੰਮ ਸਮਾਂ ਬੱਧ ਟਾਈਮ ਅੰਦਰ ਮੁਕੰਮਲ ਹੋ ਗਏ ਹਨ ! ਉਨ੍ਹਾਂ ਦੇ ਮਿਲਣਸਾਰ ਸੁਭਾ ਕਰਕੇ ਲੋਕਾਂ ਵਿਚ ਉਨ੍ਹਾਂ ਦੀ ਚੰਗੀ ਉਪਮਾਂ ਹੈ , ਜੋ ਇਕ ਚੰਗੇ ਅਧਿਕਾਰੀ ਦੀ ਨਿਸ਼ਾਨੀ ਹੁੰਦੀ ਹੈ”.

1 COMMENT

  1. Yes so many excellent quality works have been done under MGnrega in the leadership and directions of Ms Amarpreet Kaur IAS Additional deputy commissioner development Mansa

LEAVE A REPLY

Please enter your comment!
Please enter your name here