ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਕਿਸਾਨ ਵੀਰਾਂ ਨੂੰ ਇੱਕ ਅਪੀਲ  ਕੀਤੀ ਹੈ ਕਿ ਕਿਸਾਨ ਟ੍ਰਾਂਸਫਾਰਮਰ ਦੇ ਆਲੇ ਦੁਆਲੇ ਦੀ ਇਕ ਮਰਲਾ ਕਣਕ ਪਹਿਲਾ ਹੀ ਕਟ ਲੈਣ। ਖੇਤ ਵਿੱਚ ਲੱਗੇ ਟ੍ਰਾਂਸਫਾਰਮਰ ਦੇ ਆਲੇ ਦੁਆਲੇ ਦੇ 10 ਮੀਟਰ ਦੇ ਘੇਰੇ ਨੂੰ ਗਿਲਾ ਕੀਤਾ ਜਾਵੇ ਤਾਂ ਕਿ ਜੇਕਰ ਕੋਈ ਚੰਗਿਆੜੀ ਵੀ ਡਿੱਗ ਜਾਵੇ ਤਾਂ ਉਸ ਨਾਲ ਅੱਗ ਲੱਗਣ ਤੋਂ ਬਚਾਅ ਹੋ ਸਕੇ

ਖਪਤਕਾਰ ਬਿਜਲੀ ਦੀਆਂ ਤਾਰਾਂ ਢਿਲੀਆਂ ਜਾਂ ਨੀਵੀਆਂ ਜਾਂ ਕਿਤੇ ਵੀ ਅੱਗ ਲੱਗਣ/ਬਿਜਲੀ ਦੇ ਸਪਾਰਕਿੰਗ  ਸਬੰਧੀ ਸੂਚਨਾ   96461-06835/96461-06836 ਤੇ ਦੇਣ

ਪਟਿਆਲਾ, 11 ਅਪ੍ਰੈਲ 2021 – ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਬੁਲਾਰੇ ਨੇ ਬਿਜਲੀ ਖਪਤਕਾਰਾਂ ਨੂੰ ਸੂਚਿਤ ਕੀਤਾ  ਹੈ ਕਿ ਜੇਕਰ ਪੰਜਾਬ ਵਿੱਚ ਕਿਤੇ ਵੀ ਬਿਜਲੀ ਦੀਆਂ ਤਾਰਾਂ ਢਿਲੀਆਂ ਜਾਂ ਨੀਵੀਆਂ ਜਾਂ ਕਿਤੇ ਵੀ ਅੱਗ ਲੱਗਣ/ਬਿਜਲੀ ਦੇ ਸਪਾਰਕਿੰਗ  ਸਬੰਧੀ ਸੂਚਨਾ ਖਪਤਕਾਰ ਤੁਰੰਤ ਨੇੜੇ ਦੇ ਉਪ ਮੰਡਲ ਦਫ਼ਤਰ/ਸ਼ਿਕਾਇਤ ਘਰ ਦੇ ਨਾਲ ਨਾਲ ਕੰਟਰੋਲ ਰੂਮ ਨੰਬਰਜ਼ 96461-06835/96461-06836 ਤੇ ਦੇਣ ।ਵਟਸਐਪ ਨੰਬਰ 96461-06835 ਤੇ ਬਿਜਲੀ ਦੀਆਂ ਢਿਲੀਆਂ ਤਾਰਾਂ ਜਾ ਨੀਵੀਆਂ ਜਾ ਅੱਗ ਲੱਗਣ /ਬਿਜਲੀ ਦੀ ਸਪਾਰਕਿੰਗ ਦੀਆਂ ਤਸਵੀਰਾਂ ਸਮੇਤ ਲੋਕੇਸ਼ਨ ਪਾ ਕਿ ਭੇਜੀ ਜਾਵੇ ਜੀ ਲੋਕੇਸ਼ਨ ਜਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਧਿਆਨ ਵਿੱਚ ਲਿਆਂਦਾ ਜਾਵੇ,ਤਾ ਜੋ ਜਰੂਰੀ ਕੰਮ ਕਰ ਵਾਇਆ ਜਾ ਸਕੇ। ।ਬੁਲਾਰੇ  ਨੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਰਾਤ ਨੂੰ ਕਮਬਾਈਨ ਦੀ ਵਰਤੋਂ ਨਾ ਕਰਨ।

LEAVE A REPLY

Please enter your comment!
Please enter your name here