ਦੋਸ਼ ਲਾਉਣ ਤੋਂ ਪਹਿਲਾਂ ਤੱਥਾਂ ਦੀ ਕਰ ਲਿਆ ਕਰੋ ਜਾਂਚ : ਜੈਜੀਤ ਜੌਹਲ

ਸਰੂਪ ਸਿੰਗਲਾ ਨੂੰ ਵਕ਼ਤ ਦੀ ਨਜ਼ਾਕਤ ਸਮਝਣੀ ਚਾਹੀਦੀ ਹੈ : ਗਿਆਨ ਬਾਂਸਲ

ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਸਿੱਧੂ ਬਰਾੜ

ਬਠਿੰਡਾ ,9 ਜੂਨ

ਸੀਨੀਅਰ ਕਾਂਗਰਸੀ ਆਗੂ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਜ਼ਦੀਕੀ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਲਾਏ ਦੋਸ਼ਾਂ ਦਾ  ਵਿਸਥਾਰ ਸਹਿਤ ਠੋਕਵਾਂ ਜਵਾਬ ਦਿੱਤਾ ਹੈ।

ਉਨ੍ਹਾਂ ਅਕਾਲੀ ਵਿਧਾਇਕ ਨੂੰ ਸਲਾਹ ਦਿੱਤੀ ਕਿ ਉਹ ਦੋਸ਼ ਲਾਉਣ ਤੋਂ ਪਹਿਲਾਂ ਤੱਥਾਂ ਦੀ ਪੜਤਾਲ ਕਰ ਲਿਆ ਕਰਨ ਐਵੇਂ ਤੈਸ਼ ਵਿੱਚ ਆ ਕੇ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਨਾ ਕਰਨ। ਉਨ੍ਹਾਂ  ਕਿਹਾ ਕਿ ਸਰੂਪ ਚੰਦ ਸਿੰਗਲਾ ਵੱਲੋਂ  ਫੜ੍ਹੀ ਰੇਹੜੀ ਵਾਲਿਆਂ ਤੋਂ ਪੈਸੇ ਵਸੂਲਣ ਦੇ ਲਾਏ ਦੋਸ਼ ਤੱਥਾਂ ਤੋਂ ਕੋਹਾਂ ਦੂਰ ਹਨ ਉਨ੍ਹਾਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਨੇ ਇਕ ਪੱਤਰ ਜਾਰੀ ਕਰਕੇ  ਸਾਫ਼ ਕੀਤਾ ਹੋਇਆ ਹੈ ਕਿ ਰੇਹੜੀ ਫੜ੍ਹੀ ਵਾਲਿਆਂ ਤੋਂ ਪੰਜਾਬ ਸਰਕਾਰ ਪ੍ਰਤੀ ਦਿਨ ਸੌ ਰੁਪਏ ਕਿਰਾਇਆ ਵਸੂਲ ਕਰੇਗੀ। ਉਨ੍ਹਾਂ ਕਿਹਾ ਕਿ ਇਹ ਵਸੂਲੀ ਮਹੀਨਾਵਾਰ ਸੱਤ ਤਰੀਕ ਤੱਕ ਹੁੰਦੀ ਹੈ ਜਿਹੜੀ ਕਿ ਪੰਜਾਬ ਸਰਕਾਰ ਉਨ੍ਹਾਂ ਤੋਂ ਕਿਰਾਇਆ ਲੈ ਰਹੀ ਹੈ।

ਅਕਾਲੀ ਵਿਧਾਇਕ ਵੱਲੋਂ ਸੌ ਰੁਪਿਆ ਵੱਧ ਵਸੂਲੇ ਜਾਣ ਦੇ ਲਾਏ ਦੋਸ਼ਾਂ ਦਾ ਜੁਆਬ ਦਿੰਦਿਆਂ ਜੌਹਲ ਨੇ ਕਿਹਾ ਕਿ ਉਕਤ ਪੈਸਿਆਂ ਵਿੱਚ ਰੇਹੜੀ ਫੜ੍ਹੀ ਵਾਲਿਆਂ ਨੇ ਆਪਣਾ ਚੌਕੀਦਾਰ ਰੱਖਿਆ ਹੋਇਆ ਹੈ। ਉਨ੍ਹਾਂ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਨੂੰ ਯਾਦ ਕਰਾਇਆ ਕਿ ਮੰਡੀ ਦਾ ਸ਼ੈੱਡ ਵਿੱਤ ਮੰਤਰੀ ਵੱਲੋਂ ਸਵਾ ਕਰੋੜ ਰੁਪਏ ਦੀ ਲਾਗਤ ਨਾਲ ਬਣਵਾਇਆ ਗਿਆ ਹੈ ਜਦੋਂ ਕਿ ਅਕਾਲੀ ਸਰਕਾਰ   ਵੇਲੇ  ਇੱਥੇ ਨਰਕ ਬਣਿਆ ਹੋਇਆ ਸੀ।

ਉਨ੍ਹਾਂ ਵਿੱਤ ਮੰਤਰੀ ਵੱਲੋਂ ਪਿਛਲੇ ਦਿਨ ਰੱਖੇ ਗਏ ਨੀਂਹ ਪੱਥਰਾਂ ਇਹ ਸਥਿਤੀ ਸਪਸ਼ਟ ਕਰਦਿਆਂ ਕਿਹਾ ਕਿ ਜਿੰਨੇ ਵੀ ਨੀਂਹ ਪੱਥਰ ਵਿਕਾਸ ਕਾਰਜਾਂ ਦੇ ਰੱਖੇ ਗਏ ਹਨ ਉਨ੍ਹਾਂ ਦੇ ਟੈਂਡਰ ਹੋ ਚੁੱਕੇ ਹਨ। ਜੇਕਰ ਵਿੱਤ ਮੰਤਰੀ ਅਕਾਲੀ ਦਲ ਵਾਂਗ ਨੀਂਹ ਪੱਥਰਾਂ ਦੀ ਸਿਆਸਤ ਕਰਨੀ ਹੁੰਦੀ ਤਾਂ ਨੀਂਹ ਪੱਥਰਾਂ ਉੱਪਰ ਉਨ੍ਹਾਂ ਦਾ ਨਾਮ ਲਿਖਿਆ ਹੋਣਾ ਸੀ।

ਉਨ੍ਹਾਂ ਸਿੰਗਲਾ ਨੂੰ ਯਾਦ ਕਰਵਾਇਆ ਕਿ ਸਾਲ ਦੋ ਹਜਾਰ ਸੋਲ਼ਾਂ ਵਿੱਚ ਅਕਾਲੀ ਦਲ ਨੇ ਨੀਂਹ ਪੱਥਰਾਂ ਦੀ ਸਿਆਸਤ ਕਰਦਿਆਂ ਧੜਾ ਧੜ ਪੱਥਰ ਲਗਾ ਦਿੱਤੇ ਸਨ ਪਰ ਉਨ੍ਹਾਂ ਵਿੱਚੋਂ  ਇੱਕ ਤੇ ਵੀ ਕੰਮ ਨਹੀਂ ਹੋਇਆ। ਸਿੰਗਲਾ ਨੂੰ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਖੋਲ੍ਹੇ ਗਏ ਬਠਿੰਡਾ ਕੋਵਿਡ ਸੈਂਟਰ ਤੇ ਕਾਂਗਰਸ ਵੱਲੋਂ ਫੋਟੋ ਸੈਸ਼ਨ ਕਰਵਾਉਣ ਦੇ ਦੋਸ਼ਾਂ ਦੇ ਜਵਾਬ ਵਿੱਚ ਕਿਹਾ ਕਿ ਉਂਜ ਤਾਂ ਇਸ ਦਾ ਜਵਾਬ ਸਮਾਜ ਸੇਵੀ ਜਥੇਬੰਦੀਆਂ ਦੇਣਗੀਆਂ ਪਰ ਉਹ ਸੰਸਥਾਵਾਂ ਤੋਂ ਪੁੱਛ ਸਕਦੇ ਹਨ ਕਿ ਉਨ੍ਹਾਂ ਦਾ  ਕਿਸ ਤਰ੍ਹਾਂ ਦਾ ਰੋਲ ਹੈ।

ਉਨ੍ਹਾਂ ਹਲਕਾ ਇੰਚਾਰਜ ਸਰੂਪ ਚੰਦ ਸਿੰਗਲਾ ਨੂੰ  ਕਿਹਾ ਕਿ ਇਸ ਤਰ੍ਹਾਂ ਦੀ ਛੋਟੀ ਬਿਆਨਬਾਜ਼ੀ   ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਇਕ ਪਾਸੇ ਅਕਾਲੀ ਵਿਧਾਇਕ ਕਹਿ ਰਿਹਾ ਹੈ ਕਿ ਜੈਜੀਤ ਜੌਹਲ ਕੌਣ ਹੁੰਦਾ ਹੈ ਪਰ ਦੂਜੇ ਪਾਸੇ ਉਹ ਉਨ੍ਹਾਂ ਨੂੰ ਸਵਾਲ ਵੀ ਕਰ ਰਿਹਾ ਹੈ।  ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਵਿੱਤ ਮੰਤਰੀ  ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਇੰਚਾਰਜ ਤੇ ਨਜ਼ਦੀਕੀ ਰਿਸ਼ਤੇਦਾਰ ਹਨ ।

ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਉਹ ਅਕਾਲੀ ਦਲ ਵਿੱਚ ਸਨ ਤਾਂ ਉਸ ਸਮੇਂ ਵਿਧਾਇਕ ਨੂੰ  ਕੋਈ ਸਮੱਸਿਆ ਨਹੀਂ ਸੀ ਪਰ ਹੁਣ ਜਦੋਂ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਤਾਂ ਸਿੰਗਲਾ ਔਖ ਮਹਿਸੂਸ ਕਰਨ ਲੱਗੇ ਹਨ ਅਤੇ ਉਹੀ ਜੈਜੀਤ ਮਾੜਾ ਹੋ ਗਿਆ ਹੈ। ਉਨ੍ਹਾਂ ਸਾਬਕਾ ਅਕਾਲੀ ਵਿਧਾਇਕ ਨੂੰ ਸਲਾਹ ਦਿੱਤੀ ਕਿ ਉਹ ਦੋਸ਼ ਲਾਉਣ ਤੋਂ ਪਹਿਲਾਂ ਤੱਥਾਂ ਦੀ ਜਰੂਰ ਪੜਤਾਲ ਕਰ ਲਿਆ ਕਰਨ।

ਇਸ ਦੌਰਾਨ ਪੁਰਾਣੇ ਕਾਂਗਰਸੀ ਆਗੂ ਗਿਆਨ ਚੰਦ ਬਾਂਸਲ ਵੀ  ਡੱਟ ਕੇ  ਜੈਜੀਤ ਜੋਹਲ ਦੀ ਹਿਮਾਇਤ ਵਿਚ ਆ ਗਏ ! ਉਨ੍ਹਾਂ ਕਿਹਾ ਸਰੂਪ ਚੰਦ ਸਿੰਗਲਾ ਨੂੰ ਆਪਣਾ ਸਮਾਂ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਆਪਣੇ ਇਲਾਕਾ ਨਿਵਾਸੀਆਂ ਪ੍ਰਤੀ ਕਿਸ ਤਰਾਂ ਦਾ ਵਤੀਰਾ ਰੱਖਿਆ ਕਰਦੇ ਸਨ ਤੇ ਬੇਲੋੜੇ ਇਲਜਾਮ ਲਾਉਣ ਤੋਂ ਗੁਰੇਜ ਕਰਨਾ ਚਾਹੀਦਾ ਹੈ !

ਉਨ੍ਹਾਂ ਕਿਹਾ ਕਿ ਬਠਿੰਡਾ ਨਿਵਾਸੀ ਹਰ ਗਤੀਵਿਧੀ ਨੂੰ ਦੇਖ ਰਹੇ ਹਨ ਤੇ ਉਨ੍ਹਾਂ ਨੇ ਹੁਣੇ ਹੀ ਖਜਾਨਾ ਮੰਤਰੀ ਦੀ ਚੰਗੀ ਕਾਰਗੁਜਾਰੀ ਉਤੇ ਆਪਣੀ ਮੋਹਰ ਲਾਈ ਹੈ ਤੇ ਨਗਰ ਨਿਗਮ ਦੀਆਂ 50 ਵਿੱਚੋ 43 ਜਿਤਾਕੇ ਆਪਣਾ ਭਰੋਸਾ ਪ੍ਰਗਟ ਕੀਤਾ ਹੈ ਉਨ੍ਹਾਂ ਕਿਹਾ ਕਿ ਸਰੂਪ ਸਿੰਗਲਾ ਨੂੰ ਵਕ਼ਤ ਦੀ ਨਜ਼ਾਕਤ ਸਮਝਣੀ ਚਾਹੀਦੀ ਹੈ ਤੇ ਜੇ ਕੋਈ ਠੋਸ ਏਜੇਂਡਾ ਹੈ ਤਾਂ ਲੋਕਾਂ ਸਾਹਮਣੇ  ਰੱਖਣਾ ਚਾਹੀਦਾ !

LEAVE A REPLY

Please enter your comment!
Please enter your name here