ਮਾਮਲਾ ਭਾਜਪਾ ਆਗੂ ਵੱਲੋਂ ਮਹਿਲਾ ਨਾਲ ਕੀਤੀ ਬਦਸਲੂਕੀ

ਮੁਖ ਰਿਪੋਰਟਰ ਅੰਮ੍ਰਿਤ ਸਿੱਧੂ ਬਰਾੜ

ਬਠਿੰਡਾ 26 ਅਗਸਤ : ਆਮ ਆਦਮੀ ਪਾਰਟੀ ਜ਼ਿਲ੍ਹਾ ਬਠਿੰਡਾ ਦੇ ਮਹਿਲਾ ਆਪ ਦੀ ਜ਼ਿਲ੍ਹਾ ਮਹਿਲਾ ਕਮੇਟੀ ਦੀ ਮੀਟਿੰਗ ਅੱਜ ਆਪ ਦੇ ਜ਼ਿਲ੍ਹਾ ਦਫਤਰ ਵਿਚ ਪੰਜਾਬ ਦੀ ਸੂਬਾ ਸਹਿ ਪ੍ਰਧਾਨ ਬਲਜਿੰਦਰ ਕੌਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਜ਼ਿਲਾ ਪ੍ਰਧਾਨ ਕੁਲਦੀਪ ਕੌਰ ਨੇ ਮੀਟਿੰਗ ਦੀ ਕਾਰਵਾਈ ਚਲਾਈ !

ਮੀਟਿੰਗ ਤੋਂ ਬਾਦ ਮੀਡਿਆ ਨੂੰ ਜਾਣਕਾਰੀ ਦਿੰਦੇ ਹੋਏ ਸੂਬਾ ਸਹਿ ਪ੍ਰਧਾਨ ਬਲਜਿੰਦਰ ਕੌਰ ਤੇ ਕੁਲਦੀਪ ਕੌਰ ਜ਼ਿਲਾ ਪ੍ਰਧਾਨ ਨੇ ਦੱਸਿਆ ਕਿ 29 ਅਗਸਤ ਨੂੰ ਆਪ ਦੇ ਮਹਿਲਾ ਵਿੰਗ ਵੱਲੋਂ ਚੰਡੀਗੜ੍ਹ ਵਿਖੇ ਭਾਜਪਾ ਦੇ ਦਫ਼ਤਰ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ !

ਬਲਜਿੰਦਰ ਕੌਰ ਤੇ ਕੁਲਦੀਪ ਕੌਰ ਨੇ ਕਿਹਾ ਪਿਛਲੇ ਦਿਨੀਂ ਭਾਜਪਾ ਦੇ ਆਗੂਆਂ ਵੱਲੋਂ ਚੰਡੀਗੜ੍ਹ ਵਿਖੇ ਪ੍ਰਦਰਸ਼ਨ ਕਰ ਰਹੇ ਮਹਿਲਾ ਕਿਸਾਨ ਆਗੂ ਰਾਜ ਕੌਰ ਨਾਲ ਬਦਸਲੂਕੀ ਕੀਤੀ ਗਈ ਜਿਸ ਨੂੰ ਆਮ ਆਦਮੀ ਪਾਰਟੀ ਕਦੇ ਬਰਦਾਸ਼ਤ ਨਹੀਂ ਕਰੇਗੀ !

ਉਹਨਾਂ ਕਿਹਾ ਭਾਜਪਾ ਤੋਂ ਅੱਜ ਦੇਸ਼ ਦਾ ਕਿਸਾਨ, ਵਪਾਰੀ ਹਰ ਵਰਗ ਦੁਖੀ ਹੈ, ਪਰ ਜਿਸ ਤਰ੍ਹਾਂ ਦੀ ਸ਼ਰਮਨਾਕ ਹਰਕਤ ਭਾਜਪਾ ਆਗੂ ਨੇ ਕੀਤੀ ਹੈ ਉਸਤੋਂ ਮਹਿਲਾਵਾਂ ਪ੍ਰਤੀ ਭਾਜਪਾ ਦੀ ਮਾੜੀ ਮਾਨਸਿਕਤਾ ਸਾਹਮਣੇ ਆ ਚੁੱਕੀ ਹੈ!

ਬਲਜਿੰਦਰ ਕੌਰ ਤੇ ਕੁਲਦੀਪ ਕੌਰ ਉਹਨਾਂ ਕਿਹਾ ਭਾਜਪਾ ਆਗੂ ਵੱਲੋਂ ਰਾਜ ਕੌਰ ਨਾਲ ਕੀਤੀ ਬਦਸਲੂਕੀ ਪ੍ਰਤੀ ਨਾ ਤਾਂ ਭਾਜਪਾ ਆਗੂਆਂ ਵੱਲੋਂ ਮੁਆਫੀ ਮੰਗੀ ਹੈ ਤੇ ਨਾ ਹੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਕੀਤੀ ਗਈ ਜਿਸ ਦੀ ਅਸੀਂ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ !

ਮਹਿਲਾ ਵਿੰਗ ਦਾ ਸਹਿ ਸਕੱਤਰ ਨਿਯੁਕਤ  ਸਤਵੀਰ ਕੌਰ ਸਿੱਧੂ (ਕਾਲਚਾਰਾਨੀ) ਨੇ ਮੁਖ ਰਿਪੋਰਟਰ ਨੂੰ ਦੱਸਿਆ ਕਿ ਪਾਰਟੀ ਵਰਕਰਾਂ ਵਿਚ ਧਰਨੇ ਵਿਚ ਜਾਣ ਲਈ ਭਾਰੀ ਉਤਸ਼ਾਹ ਹੈ ਤੇ ਵੱਡੀ ਗਿਣਤੀ ਵਿਚ ਪੂਰੇ ਪੰਜਾਬ ਦਾ ਆਪ ਮਹਿਲਾ ਵਿੰਗ ਵੱਡੀ ਗਿਣਤੀ ਵਿੱਚ ਚੰਡੀਗੜ੍ਹ ਪੁਹੰਚ ਕੇ ਬੀਜੇਪੀ ਦੇ ਦਫ਼ਤਰ ਦਾ ਘਿਰਾਓ ਕਰੇਗੀ !

ਕਮਲ ਭੁੱਚੋ ਨੇ ਦੱਸਿਆ ਕਿ ਭੁੱਚੋ ਸਰਕਲ ਵਿਚ ਵੀ ਧਰਨੇ ਵਿਚ ਸ਼ਾਮਿਲ ਹੋਣ ਲਈ ਭਾਰੀ ਉਤਸ਼ਾਹ ਹੈ

ਇਸ ਮੌਕੇ ਮਹਿਲਾ ਆਗੁ ਕਿੰਦਰਪਾਲ ਸ਼ਰਮਾ, ਪਰਮਜੀਤ ਕੌਰ ਅਚਲਾ ਸ਼ਰਮਾ ਸਤਵੀਰ ਕੌਰ ਕਾਲਚਰਾਣੀ, ਹਰਜਿੰਦਰ ਕੌਰ, ਕਮਲ ਭੁੱਚੋ,ਮਲਕੀਤ ਕੌਰ,ਮਨਦੀਪ ਰਾਮਗੜ੍ਹੀਆ ਕੁਲਦੀਪ ਕੌਰ, ਰਿੰਕੂ ,ਗਾਇਤਰੀ ਦੇਵੀ, ਸੁਖਪ੍ਰੀਤ ਕੌਰ, ਆਗੂ ਹਾਜ਼ਰ ਸਨ!

LEAVE A REPLY

Please enter your comment!
Please enter your name here