ਸੰਪਾਦਕ ਅੰਮ੍ਰਿਤ ਸਿੱਧੂ ਬਰਾੜ

ਬਠਿੰਡਾ ਮਾਰਚ 2022

ਇੰਸਟੀਚਿਊਸ਼ਨ ਆਫ ਇੰਜਨੀਅਰ ਲੋਕਲ ਸੈਟਰ ਬਠਿੰਡਾ ਦੁਆਰਾ ਇੰਟਰਨੈਸ਼ਨਲ ਵੂਮੈਨ ਡੇ ਦੇ ਥੀਮ ਸਥਾਈ ਭਵਿੱਖ ਲਈ ਲਿੰਗ ਸਮਾਨਤਾ ਬਾਰੇ ਲੈਕਚਰ ਕਰਵਾ ਕਿ ਮਨਾਇਆ ਗਿਆ। ਇਸ ਮੋਕੇ ਡਾ. ਜਗਤਾਰ ਸਿੰਘ ਸਿਵੀਆ ਚੇਅਰਮੈਨ ਇੰਸਟੀਚਿਊਸ਼ਨ ਆਫ ਇੰਜਨੀਅਰ ਲੋਕਲ ਬਠਿੰਡਾ ਦੁਆਰਾ ਸਮਾਗਮ ਵਿੱਚ ਭਾਗ ਲੈਣ ਵਾਲੇ ਅਹੁਦੇਦਾਰਾ, ਬੁਲਾਰਿਆ ,ਵਿਦਿਆਰਥੀਆ ਅਤੇ ਸਾਰੇ ਹੀ ਭਾਗੀਦਾਰਾ ਦਾ ਸਵਾਗਤ ਕੀਤਾ

ਇਸ ਸਮਾਗਮ ਵਿੱਚ ਡਾ. ਸਵੀਨਾ ਬਾਂਸਲ ਸਾਬਕਾ ਡੀਨ, ਅਕਾਦਮਿਕ ਮਾਮਲੇ, ਮਹਾਂਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੇ ਮੁੱਖ ਮਹਿਮਾਨ ਵਜੋ ਭਾਗ ਲਿਆ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਔਰਤ ਅਤੇ ਆਦਮੀ ਦੇ ਸਮਾਨ ਅਧਿਕਾਰਾ ਬਾਰੇ ਚਰਚਾ ਕੀਤੀ।

ਉਹਨਾਂ ਦੱਸਿਆ ਕਿ ਔਰਤ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਹੈ ਉਨ੍ਹਾਂ ਮਦਰ ਟਰੇਸਾ ਵਰਗੀਆ ਪ੍ਰਮੁੱਖ ਔਰਤਾਂ ਦੀ ਉਦਾਹਰਣ ਲੈ ਕੇ ਔਰਤ ਦੀ ਮਹੱਤਤਾ ਬਾਰੇ ਦੱਸਿਆ। ਆਖਰ ਵਿੱਚ ਉਨਾਂ ਨੇ ਆਪਣਾ ਭਾਸ਼ਣ “ਹਮ ਵੀ ਦਰਿਆ ਹੈ, ਹਮੇ ਆਪਣਾ ਹੁੰਨਰ ਮਾਲੂਮ ਹੈ, ਜਿਸ ਤਰਫ ਚਲ ਪੜੇਂਗੇ, ਰਾਸਤੇ ਬਣ ਜਾਏਂਗੇ” ਪੜ੍ਹ ਕੇ ਸਮਾਪਤ ਕੀਤਾ।

ਇਸ ਸਮਾਗਮ ਵਿੱਚ ਡਾ . ਸੰਦੀਪ ਰਾਣਾ ਨੇ ਇੰਟਰਨੈਸ਼ਨਲ ਵੂਮੈਨ ਡੇ ਦੇ ਥੀਮ ਤੇ ਆਪਣਾ ਭਾਸ਼ਣ ਦਿੱਤਾ ਉਹਨਾ ਦੱਸਿਆ ਕਿ ਇੱਕ ਔਰਤ ਹੀ ਹੈ ਜੋ ਇਨਸਾਨ ਨੂੰ ਮਨੁੱਖੀ ਰੂਪ ਬਖਸ਼ਦੀ ਹੈ ਕਿਸੇ ਵੀ ਮਾਂ, ਬੇਟੀ, ਭੈਣ, ਪਤਨੀ ਦੇ ਰੂਪ ਵਿੱਚ ਵਿਚਰਦੀ ਹੈ। ਉਨ੍ਹਾਂ ਮਾਤਾ ਗੁਜਰੀ ਜੀ, ਮਾਈ ਭਾਗੋ, ਝਾਂਸੀ ਦੀ ਰਾਣੀ ਦੀ ਉਦਾਹਰਣ ਲੈ ਕੇ ਔਰਤ ਦੀ ਮਹੱਤਤਾ ਬਾਰੇ ਦੱਸਿਆ।

ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਭਰੂਣ ਹੱਤਿਆ, ਦਾਜ ਬੁਰਾਈਆ ਦੀ ਸਖਤ ਨਖੇਦੀ ਕੀਤੀ।ਇਸ ਸਮਾਗਮ ਦੋਰਾਨ ਡਾ. ਬਲਵਿੰਦਰ ਕੌਰ ਸਿੱਧੂ ਸਾਬਕਾ ਮੁਖੀ ਡਿਪਾਰਟਮੈਟ ਆਫ ਪੋਸਟ ਗ੍ਰੈਜੁਏਸ਼ਨ ਸਟੱਡੀਜ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਟਰ ਬਠਿੰਡਾ ਨੇ ਵਿਸ਼ੇਸ਼ ਮਹਿਮਾਨ ਵਜੋ ਹਿੱਸਾ ਲਿਆ ਅਤੇ ਇਸ ਵਿਸ਼ੇ ਤੇ ਆਪਣੇ ਵਿਚਾਰ ਰੱਖੇ।ਸਾਰੇ ਸਮਾਗਮ ਦਾ ਸੰਚਾਲਨ ਇੰਜੀ.. ਗੁਰਪ੍ਰੀਤ ਭਾਰਤੀ, ਸਹਾਇਕ ਪ੍ਰੋਫੈਸਰ, ਯਾਦਵਿੰਦਰਾ ਕਾਲਜ ਆਫ ਇੰਜੀਨੀਅਰਿੰਗ ਨੇ ਕੀਤਾ।

ਇਸ ਸਮਾਗਮ ਦੇ ਧੰਨਵਾਦੀ ਸਬਦ ਇੰਜ. ਜੇ.ਐਸ.ਦਿਓਲ ਆਨਰੇਰੀ ਸਕੱਤਰ ਇੰਸਟੀਚਿਊਸ਼ਨ ਆਫ਼ ਇੰਜੀਨੀਅਰਜ਼ ਬਠਿੰਡਾ ਲੋਕਲ ਸੈਟਰ ਨੇ ਕਹੇ। ਇਸ ਵੈਬੀਨਰ ਵਿੱਚ ਲਗਭਗ 45 ਪ੍ਰਤੀਭਾਗੀਆ ਨੇ ਹਿਸਾ ਲਿਆ।

LEAVE A REPLY

Please enter your comment!
Please enter your name here