ਗੌਰਵ ਸਿੱਧੂ ਖੇਮਾ ਖੇੜਾ

ਸ੍ਰੀ ਮੁਕਤਸਰ ਸਾਹਿਬ  ਜੂਨ 2022

ਪੰਜਾਬ ਸਰਕਾਰ ਦੇ ਹੁਨਰ ਵਿਕਾਸ ਮਿਸ਼ਨ ਤਹਿਤ ਅੱਜ 13 ਜੂਨ ਨੂੰ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਵਿਸ਼ੇਸ਼ ਪ੍ਰੋਜੇਕਟ “ਸਮਰੱਥ“ ਤਹਿਤ ਚਾਰ ਦਿਨ ਦੀ ਮੁਫਤ ਸਾਫਟ ਸਕਿੱਲ ਟ੍ਰੇਨਿੰਗ ਭਾਈ ਮਹਾ ਸਿੰਘ ਹਾਲ, ਪਹਿਲੀ ਮੰਜਿਲ, ਰੈਡ ਕਰਾਸ ਕੰਪਲੈਕਸ ਸ੍ਰੀ ਮੁਕਤਸਰ ਸਾਹਿਬ ਵਿਖੇ ਸਵੇਰੇ 10 ਵਜੇ ਤੋ 12 ਵਜੇ ਤੱਕ ਸ਼ੁਰੂ ਕੀਤੀ ਗਈ। ਇਸ ਮੁਫਤ ਸਾਫਟ ਸਕਿੱਲ ਟ੍ਰੇਨਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਮਿਸ ਰਾਜਦੀਪ ਕੌਰ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ ਗਈ।

ਉਹਨਾ ਵੱਲੋਂ ਪ੍ਰਾਰਥੀਆਂ ਨੂੰ ਮੋਟੀਵੇਟ ਵੀ ਕੀਤਾ ਗਿਆ। ਇਸ ਸਮੱਰਥ ਸਾਫਟ ਸਕਿੱਲ 4 ਦਿਨ ਦੇ ਟ੍ਰੇਨਿੰਗ ਕੋਰਸ ਵਿੱਚ ਡਾ: ਕੁਲਵੀਰ ਸਿੰਘ ਅਸਿਸਟੈਂਟ ਪ੍ਰੋਫੇਸਰ ਮੀਮਿਟ ਕਾਲਜ ਨੇ ਪ੍ਰਾਰਥੀਆਂ ਨੂੰ ਟ੍ਰੇਨਿੰਗ ਦਿੰਦੇ ਕਿਹਾ ਕਿ ਬੇਰੋਜਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਮੇਲਿਆਂ ਜਾ ਪਲੇਸਮੈਂਟ ਕੈਂਪ ਵਿੱਚ ਇੰਟਰਵਿਊ ਦੇਣ ਸਮੇਂ ਆ ਰਹੀ ਸਮੱਸਿਆਂ ਨੂੰ ਦੂਰ ਕਰਨ ਲਈ ਪ੍ਰਾਰਥੀਆਂ ਨੂੰ ਪਰਸਨੇਲਟੀ ਡਿਵੇਲਪਮੈਂਟ ਬਾਰੇ ਵਿਸਥਾਰ ਪੁਰਵਕ ਜਾਣਕਾਰੀ ਦਿੱਤੀ ਗਈ।

ਇਸ ਟ੍ਰੇਨਿੰਗ ਵਿੱਚ ਟੋਟਲ 64 ਪ੍ਰਾਰਥੀਆਂ ਨੇ ਭਾਗ ਲਿਆ। ਇਸ “ਸਮੱਰਥ-ਸਾਫਟ ਸਕਿੱਲ“ ਟ੍ਰੇਨਿੰਗ ਵਿੱਚ ਅਸ਼ੋਕ ਜਿੰਦਲ ਜਿਲਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ (ਜ) ਨੇ ਅਤੇ ਪਲੇਸਮੈਂਟ ਅਫ਼ਸਰ ਦਲਜੀਤ ਸਿੰਘ ਬਰਾੜ ਨੇ ਭਾਈ ਮਹਾ ਸਿੰਘ ਹਾਲ, ਪਹਿਲੀ ਮੰਜਿਲ, ਰੈਡ ਕਰਾਸ ਕੰਪਲੈਕਸ ਸ੍ਰੀ ਮੁਕਤਸਰ ਸਾਹਿਬ ਵਿੱਚ ਟ੍ਰੇਨਿੰਗ ਦੇਣ ਆਏ ਸਾਰੇ ਪ੍ਰਾਰਥੀਆਂ ਨੂੰ ਪਹਿਲਾਂ ਕੌਂਸਲਿੰਗ ਦੁਆਰਾ ਬਿਊਰੋ ਵਿੱਚ ਚੱਲ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਉਹਨਾ ਨੇ ਕਿਹਾ ਕਿ ਡੀ.ਬੀ.ਈ.ਈ ਬੇਰੋਜਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਦੁਆਉਣ ਲਈ ਹਰ ਸੰਭਵ ਮਦਦ ਕਰਦਾ ਰਿਹਾ ਹੈ ਤੇ ਭਵਿੱਖ ਵਿੱਚ ਵੀ ਕਰਦਾ ਰਹੇਗਾਂ ।

LEAVE A REPLY

Please enter your comment!
Please enter your name here