ਕੀ ਆਪ ਦੇ ਬੁਲਾਰੇ ਨੀਲ ਗਰਗ ਬਠਿੰਡਾ ਤੋਂ ਪਾਰਟੀ ਦੇ ਲੋਕ ਸਭਾ ਦੇ ਉਮੀਦਵਾਰ ਹੋ ਸਕਦੇ ਹਨ ?

ਇਕ ਹੋਰ ਬੁਲਾਰੇ ਮਾਲਵਿੰਦਰ ਕੰਗ ਦਾ ਨਾਮ ਵੀ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਚਰਚਾ ਵਿਚ ਹੈ

ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਪਤਨੀ ਅੰਮ੍ਰਿਤਾ ਵੜਿੰਗ ਵੀ ਸਰਗਰਮ

ਭਾਜਪਾ ਵਲੋਂ ਜਗਦੀਪ ਸਿੰਘ ਨਕਈ ਵੀ ਉਮੀਦਵਾਰ ਹੋ ਸਕਦੇ ਹਨ

ਐਡੀਟਰ ਅੰਮ੍ਰਿਤ ਪਾਲ ਸਿੱਧੂ ਬਰਾੜ

ਬਠਿੰਡਾ, 29 ਅਕਤੂਬਰ:  ਕੀ ਆਪ ਦੇ ਬੁਲਾਰੇ ਨੀਲ ਗਰਗ ਬਠਿੰਡਾ ਤੋਂ ਪਾਰਟੀ ਦੇ ਲੋਕ ਸਭਾ ਹਲਕੇ  ਦੇ ਉਮੀਦਵਾਰ ਹੋ ਸਕਦੇ ਹਨ ? ਇਹ ਸਵਾਲ ਪੰਜਾਬ ਦੀਆਂ ਸਿਆਸੀ ਸਫ਼ਾ ਵਿਚ ਚਰਚਾ ਵਿਚ ਹੈ ! ਚਰਚਾ ਦੀ ਵਜਾ ਦਾ ਇਕ ਕਾਰਨ ਇਹ ਵੀ ਹੈ ਕੀ ਪਿੱਛੇ ਜਿਹੇ ਪਾਰਟੀ ਵਲੋਂ ਕੋਈ  42 ਦੇ ਕਰੀਬ ਆਗੂਆਂ ਨੂੰ ਪੰਜਾਬ ਸਰਕਾਰ ਵਿਚ ਮੌਜੂਦ ਵੱਖੋ ਵੱਖਰੇ ਅਹੁਦਿਆਂ ਉਤੇ ਨਾਮਜਦ ਕੀਤਾ ਗਿਆ ਜਿਨ੍ਹਾਂ ਵਿਚ ਨੀਲ ਗਰਗ ਦਾ ਨਾਮ ਸ਼ਾਮਿਲ ਨਹੀਂ ਸੀ !

ਕਿਉਂਕਿ ਨੀਲ ਗਰਗ ਲੰਬੇ ਸਮੇ ਤੋਂ ਪਾਰਟੀ ਦੇ ਵੱਖ ਵੱਖ ਅਹੁਦਿਆਂ ਉਤੇ ਕੰਮ ਕਰਦੇ ਰਹੇ ਹਨ ਅਤੇ ਬਤੌਰ ਪਾਰਟੀ ਦੇ ਬੁਲਾਰੇ   ਉਨ੍ਹਾਂ ਦੀ ਕਾਰਗੁਜਾਰੀ ਕਾਫੀ ਚੰਗੀ ਮੰਨੀ ਗਈ,  ਉਨ੍ਹਾਂ ਨੂੰ ਕੋਈ ਸਰਕਾਰੀ ਸਿਆਸੀ ਅਹੁਦਾ ਨਾਂ ਦਿਤੇ ਕਾਰਣ, ਇਸ ਤਰਾਂ ਦੀਆ ਚਰਚਾਵਾਂ ਸਿਆਸੀ ਨਿਰੀਖ਼ਕਾਂ ਦੇ ਏਜੰਡੇ ਉਤੇ ਹਨ ! ਇੱਥੇ ਇਹ ਵਰਨਣਯੋਗ ਹੈ ਕਿ ਨੀਲ ਗਰਗ ਦੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਨਿੱਘੇ ਸਬੰਧ ਹਨ !

ਪਾਰਟੀ ਦੇ ਇਕ ਹੋਰ ਬੁਲਾਰੇ ਮਾਲਵਿੰਦਰ ਸਿੰਘ ਕੰਗ ਦਾ ਨਾਮ ਵੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਬਤੌਰ ਉਮੀਦਵਾਰ ਚਰਚਾ ਵਿਚ ਹੈ ਤੇ ਉਨ੍ਹਾਂ ਨੂੰ ਅਕਸਰ ਅਨੰਪੁਰ ਸਾਹਿਬ ਹਲਕੇ ਦੀਆਂ ਸਰਗਰਮੀਆਂ ਵਿਚ ਹਿਸਾ ਲੈਂਦੇ ਦੇਖਿਆ ਗਿਆ ਹੈ ! ਮਾਲਵਿੰਦਰ ਸਿੰਘ ਕੰਗ ਦੇਸ਼ ਦੀ ਪ੍ਰਮੁੱਖ ਵਿਦਿਅਕ ਸੰਸਥਾ ਪੰਜਾਬ ਯੂਨੀਵਰਸਿਟੀ ਦੀ ਸਟੂਡੈਂਟ ਕੌਂਸਿਲ ਦੇ ਪ੍ਰਧਾਨ ਰਹੇ ਹਨ ਅਤੇ  ਯੂਨੀਵਰਸਿਟੀ ਦੀ ਸੈਨੇਟ ਦੇ ਵੀ ਚੁਣੇ ਹੋਏ ਮੇਂਬਰ ਰਹੇ ਹਨ ! ਉਹ ਨੌਜ਼ਵਾਨ ਵਰਗ ਵਿਚ ਚੰਗਾ ਅਧਾਰ ਰੱਖਦੇ ਹਨ !

ਇੱਥੇ ਇਹ ਵਰਨਣਯੋਗ ਕਿ ਨੀਲ ਗਰਗ ਬਠਿੰਡਾ ਲੋਕ ਸਭਾ ਹਲਕੇ ਵਿਚ ਬਹੁਤ ਜਾਣਿਆ ਪਛਾਣਿਆ ਹਿੰਦੂ ਚੇਹਰਾ ਹੈ ਜਿਸ ਨੂੰ ਹਰ ਸਿਆਸੀ ਤੇ ਧਾਰਮਿਕ ਸਰਗਰਮੀਆਂ ਵਿਚ ਹਿਸਾ ਲੈਂਦੇ ਅਕਸਰ ਦੇਖਿਆ ਜਾਂਦਾ ਹੈ ਅਤੇ ਇੱਥੇ ਉਨ੍ਹਾਂ ਨੇ ਕੋਈ 20 ਸਾਲ ਤੋਂ ਵੱਧ ਸਮਾਂ ਸ਼ਹਿਰ ਵਿਚ  ਕਾਰੋਬਾਰ ਵੀ ਕੀਤਾ ਹੈ !  ਉਹ ਸ਼ਹਿਰੀ ਤੇ ਕਾਰੋਬਾਰੀ ਲੋਕਾਂ ਵਿਚ ਚੰਗਾ ਅਧਾਰ ਰੱਖਦੇ ਹਨ ਅਤੇ ਚੰਗੀ ਸਿਆਸੀ ਸੂਜਬੂਜ ਵੀ ਰੱਖਦੇ ਹਨ   ਅਤੇ  ਉਨ੍ਹਾਂ ਨੂੰ ਰਾਜਨੀਤੀ ਦੀ ਵੀ ਚੰਗੀ ਜਾਣਕਾਰੀ ਹੈ !

ਉੱਚ ਸਿਆਸੀ ਸੂਤਰਾਂ ਮੁਤਾਬਿਕ ਪਾਰਟੀ ਲੋਕ ਸਭਾ ਚੋਣਾਂ ਲੜਨ ਲਈ ਬਹੁਤ ਗੰਭੀਰ ਹੈ ਤੇ ਢੁਕਵੇਂ ਉਮੀਦਾਰਾਂ ਦੀ ਭਾਲ ਦਾ ਕੰਮ ਅਪਣੇ ਸੂਤਰਾਂ ਦੇ ਜਰੀਏ ਜਾਰੀ ਹੈ ! ਸਿਆਸੀ ਸੂਤਰਾਂ ਦਾ ਅੰਦਾਜ਼ਾ ਹੈ ਦੇਸ਼ ਦੇ ਲੋਕ ਕਿਸੇ ਚੰਗੇ ਸਿਆਸੀ ਬੱਦਲ ਦੀ ਭਾਲ ਵਿਚ ਹਨ ਤੇ ਆਪ ਦਾ ਨਿਸ਼ਾਨਾ ਹੈ ਕਿ ਵੱਧ ਤੋਂ ਵੱਧ ਲੋਕ ਸਭਾ ਸੀਟਾਂ ਜਿੱਤਕੇ ਕੇਂਦਰ ਵਿਚ ਬਣਨ ਵਾਲੀ ਸਰਕਾਰ ਵਿਚ ਅਹਿਮ ਸਿਆਸੀ ਸਥਾਨ ਹਾਸਿਲ ਕੀਤਾ ਜਾਵੇ ! ਇਸੇ ਸਿਲਸਿਲੇ ਵਿਚ ਪਿਛਲੇ ਮਹੀਨੇ ਰਾਸ਼ਟਰੀ ਪੱਧਰ ਉਤੇ ਉਭਰ ਰਹੇ ਆਗੂ ਨੀਤੀਸ਼ ਕੁਮਾਰ ਨੇ ਵੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਦਿੱਲੀ ਵਿਖੇ ਲੰਬਾ ਸਿਆਸੀ ਵਿਚਾਰ ਵਟਾਂਦਰਾ ਕੀਤਾ, ਜੋ ਕਿ ਕਾਫੀ ਸਿਆਸੀ ਮਹੱਤਵ ਰੱਖਦਾ ਹੈ !

ਉਧਰੋਂ ਕਾਂਗਰਸ ਵਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਦਾ ਨਾਮ ਵੀ ਬਤੌਰ ਕਾਂਗਰਸ  ਉਮੀਦਵਾਰ ਸਿਆਸੀ ਮਾਹਿਰਾਂ ਦੀ ਚਰਚਾ ਵਿਚ ਹੈ !  ਵਰਨਣਯੋਗ ਹੈ ਕਿ ਅੰਮ੍ਰਿਤਾ ਵੜਿੰਗ ਨੇ ਪਿਛਲੇ ਲੋਕ ਸਭਾ ਚੋਣਾਂ 2019 ਦੌਰਾਨ ਬਹੁਤ ਹੀ ਵੱਧ ਚੱੜ ਕੇ ਆਪਣੇ ਪਤੀ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਸੀ ਤੇ ਆਪਣੇ ਵੱਖਰੇ ਤੇ ਖੂਬਸੂਰਤ ਅੰਦਾਜ਼ ਨਾਲ ਲੋਕਾ ਨਾਲ ਰਾਬਤਾ ਕਾਇਮ ਕੀਤਾ ਸੀ ! ਕੱਲ ਹੀ ਅੰਮ੍ਰਿਤਾ ਵੜਿੰਗ ਨੇ ਸ਼ਹਿਰ ਦੇ ਵਿਚ ਹੋਏ ਇਕ ਸਮਾਗਮ ਵਿਚ ਹਿਸਾ ਲਿਆ ਤੇ ਪਾਰਟੀ ਆਗੂਆਂ ਨਾਲ ਮੀਟਿੰਗ ਕੀਤੀ !

ਭਾਜਪਾ ਵਾਲੇ ਪਾਸੇ ਤੋਂ ਦੋ ਵਾਰ ਅਕਾਲੀ ਵਿਧਾਨਕਾਰ ਰਹੇ ਜਗਦੀਪ ਸਿੰਘ ਨਕਈ ਦਾ ਨਾਮ ਵੀ ਬਤੌਰ ਭਾਜਪਾ ਉਮੀਦਵਾਰ ਚਰਚਾ ਵਿਚ ਹੈ,  ਉਹ ਇਕ ਨਰਮ ਤਬੀਅਤ ਦੇ ਆਗੂ ਵਜੋਂ ਜਾਣੇ ਜਾਂਦੇ ਹਨ ! ਨਕਈ ਬਾਦਲ ਸਰਕਾਰ ਵਿਚ ਮੁਖ ਪਾਰਲੀਮਾਨੀ ਸਕੱਤਰ ਵੀ ਰਹੇ ਹਨ ਤੇ ਬਾਦ ਵਿਚ ਉਹ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਵੀ ਰਹੇ ! ਉਨ੍ਹਾਂ ਦੇ ਪਿਤਾ ਬਲਵਿੰਦਰ ਸਿੰਘ ਨਕਈ ਇਕ ਵੱਡੇ ਸਹਿਕਾਰੀ ਆਗੂ ਰਹੇ ਹਨ ਤੇ ਲੰਬਾ ਸਮਾਂ ਇਫ਼ਕਾ ਵਿਚ ਚੇਅਰਮੈਨ ਰਹੇ ਹਨ ! ਅੱਜ ਕੱਲ ਜਗਦੀਪ ਸਿੰਘ ਨਕਈ ਆਪਣੀ ਪਿਤਾ ਦੀ ਜਗਾ ਇਫ਼ਕੋ ਦੇ ਡਾਇਰੈਕਟਰ ਹਨ !

ਸ਼ਿਰੋਮਣੀ ਅਕਾਲੀ ਦਲ ਜੋ ਕਿ ਵੱਡੇ ਸਿਆਸੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਤੇ ਆਪਣੀ ਹੋਂਦ ਬਚਾਉਣ ਲਈ ਲੜ ਰਿਹਾ ਵਿਚ ਕੋਈ ਚਰਚਾ ਸੁਨਣ ਨਹੀਂ ਨੂੰ ਮਿਲੀ ! ਕਈ ਵੱਡੇ ਸਿਆਸੀ ਆਗੂਆਂ ਦਾ ਖਿਆਲ ਹੈ ਕਿ ਹਰਸਿਮਰਤ ਕੌਰ ਬਾਦਲ ਇਸ ਵਾਰ ਸ਼ਾਇਦ ਚੋਣਾਂ ਵਿਚ ਹਿਸਾ ਨਾ ਲੈਣ ਕਿਓਂਕਿ ਪਿਛਲੀ ਚੋਣ ਵੀ ਉਨ੍ਹਾਂ ਨੇ ਬਹੁਤ ਹੀ ਥੋੜੇ ਫਰਕ ਨਾਲ ਜਿਤੀ ਸੀ ਉਹ ਵੀ ਬਠਿੰਡਾ ਸ਼ਹਿਰ ਦੇ ਕਾਰਨ ਜਿਥੇ ਊਨਾ ਨੂੰ 29000 ਦੇ ਲੱਗ ਭੰਗ ਵੋਟਾਂ ਦੀ ਲੀਡ ਮਿਲੀ ਸੀ ! ਅੱਜਕਲ ਉਨ੍ਹਾਂ ਨੇ ਸਿਆਸੀ ਗਤਿਬਿਧੀਆਂ ਵੀ ਕਾਫੀ ਘੱਟ ਕੀਤੀਆਂ ਹੋਇਆ ਹਨ ਤੇ ਅਕਾਲੀ ਦਲ ਦੇ ਦੋ ਵੱਡੇ ਵੋਟ ਬੈਂਕ ਨਰਮ ਦਲੀਏ ਸਿਖਭਾਈਚਾਰਾ ਤੇ ਕਿਸਾਨ ਵਰਗ ਅਜੇ ਵੀ ਅਕਾਲੀ ਦਲ ਵੱਲ ਮੁੜਿਆ ਨਹੀਂ ਹੈ ਜਿਸ ਕਾਰਨ ਅਕਾਲੀ ਸਫ਼ਾਂ ਵਿਚ ਬਿਲਕੁਲ ਵੀ ਉਤਸਾਹ ਨਜ਼ਰ ਨਹੀਂ ਆ ਰਿਹਾ

LEAVE A REPLY

Please enter your comment!
Please enter your name here