ਅੰਮ੍ਰਿਤ ਪਾਲ ਸਿੰਘ ਸਿੱਧੂ

ਬਠਿੰਡਾ 25 ਮਈ ! ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਮੁਹਿੰਮ ਨੂੰ ਹੁਲਾਰਾ ਦੇਣ ਲਈ ਇਸਤਰੀ ਅਕਾਲੀ ਦਲ ਦੀਆਂ ਆਗੂ ਪੱਬਾਂ ਭਾਰ ਹਨ ! ਇਸਤਰੀ ਅਕਾਲੀ ਦਲ ਬਠਿੰਡਾ ਇਕਾਈ ਦੀਆਂ ਸਰਕਲ ਪ੍ਰਧਾਨ ਸੰਦੀਪ ਕੌਰ ਤੇ ਸਰਕਲ ਪ੍ਰਧਾਨ ਜਸਵਿੰਦਰ ਕੌਰ ਨੇ ਅਪਣੇ ਹਲਕੇ ਅੰਦਰ  ਸਰਗਰਮ ਮੈਂਬਰਾਂ ਨੇ ਜਥੇ ਬਣਾਕੇ ਕਮ ਸ਼ੁਰੂ ਕੀਤਾ ਹੋਇਆ ਹੈ !

ਇਸਤਰੀ ਅਕਾਲੀ ਦਲ ਦੀ ਸਰਕਲ ਪ੍ਰਧਾਨ ਸੰਦੀਪ ਕੌਰ ਤੇ ਸਰਕਲ ਪ੍ਰਧਾਨ ਜਸਵਿੰਦਰ ਕੌਰ ਦੀ ਰਹਿਨੁਮਾਈ ਹੇਠ ਕੋਈ ਦੋ ਦਰਜਨ ਦੇ ਔਰਤਾਂ ਦੀ ਟੀਮ ਨੇ ਅੱਜ ਬਠਿੰਡਾ ਦੀ ਅਗਰਵਾਲ ਕਲੋਨੀ ਵਿਚ ਘਰ ਘਰ ਜਾਕੇ ਪਾਰਟੀ ਦਾ ਪ੍ਰਚਾਰ ਕੀਤਾ ਅਤੇ ਪਾਰਟੀ ਪ੍ਰੋਗਰਾਮ ਦੇ ਇਸਥਿਹਾਰ ਵੀ ਵੰਡੇ !

ਹੋਰਨਾਂ ਤੋਂ ਇਲਾਵਾ ਇਸ ਮੁਹਿੰਮ ਵਿਚ  ਸੰਤੋਸ਼ ਰਾਣੀ , ਬਿਮਲਾ ਦੇਵੀ , ਸ਼ਿੰਦਰ ਕੌਰ , ਨੀਤੂ ਰਾਣੀ , ਸੁਨੀਤ ਕੁਮਾਰੀ ਤੇ ਮੁੰਨੀ ਦੇਵੀ ਜ਼ੋਰ ਸ਼ੋਰ ਨਾਲ ਪ੍ਰਚਾਰ ਮੁਹਿੰਮ ਵਿਚ ਹਿਸਾ ਲਿਆ !

LEAVE A REPLY

Please enter your comment!
Please enter your name here