ਦੇਸ ਰਾਜ ਜਿੰਦਲ ਬਣੇ ਗਊ ਸ਼ਾਲਾ ਦੇ ਸਰਬਸੰਮਤੀ ਨਾਲ ਦੂਸਰੀ ਵਾਰ ਪਰਧਾਨ

ਸਾਧੂ ਰਾਮ ਕੁਸਲਾ ਬਣੇ 23 ਵੀ ਵਾਰ ਜਨਰਲ ਸਕੱਤਰ

ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਪਾਲ ਬਰਾੜ

ਬਠਿੰਡਾ (7 ਜੁਲਾਈ )    ਬਠਿੰਡਾ ਸ਼ਹਿਰ ਦੀ 116 ਸਾਲ ਪੁਰਾਣੀ ਸ੍ਰੀ ਗਊਸ਼ਾਲਾ (ਰਜਿਸਟਰਡ) ਬਠਿੰਡਾ ਦੇ ਕਾਰਜਕਾਰਣੀ ਦੀ ਚੋਣ ਗੀਤਾ ਭਵਨ ਹਾਲ ਵਿਚ ਚੋਣ ਅਬਜਰਬਰਜ਼ ਦੀ ਹਾਜਰੀ ਵਿੱਚ ਹੋਈ ਜਿਸ ਵਿਚ ਦੇਸ ਰਾਜ ਜਿੰਦਲ ਨੂੰ ਦੂਸਰੀ ਵਾਰ ਦੋ ਸਾਲ ਲਈ ਪਰਧਾਨ , ਸਾਧੂ ਰਾਮ ਕੁਸਲਾ ਨੂੰ ਜਨਰਲ ਸਕੱਤਰ ਅਤੇ ਅਸ਼ੋਕ ਕਾਂਸਲ ਨੂੰ ਕੈਸ਼ੀਅਰ ਸਰਬ ਸੰਮਤੀ ਨਾਲ ਚੁਣਿਆ ਗਿਆ । ਬਾਕੀ ਕਾਰਜਕਾਰਣੀ ਚੁਨਣ ਦਾ ਅਧਿਕਾਰ ਸ੍ਰੀ ਦੇਸ ਰਾਜ ਜਿੰਦਲ ਨੂੰ ਦਿੱਤਾ ਗਿਆ। ਇਸ ਗੱਲ ਦਾ ਪ੍ਰ਼ਗਟਾਵਾ ਸਾਧੂ ਰਾਮ ਕੁਸਲਾ ਵਲੋ ਜਾਰੀ ਪਰੈਸ ਨੋਟ ਵਿਚ ਕੀਤਾ ਗਿਆ।

ਖਚਾ ਖਚ ਭਰੇ ਗੀਤਾ ਭਵਨ ਵਿਚ ਮੈਬਰਾਂ ਵਲੋ ਸਾਲ 2017—18 ਅਤੇ 2018—19 ਦੀ ਆਮਦਨ ਅਤੇ ਖਰਚ ਜੋ ਸਲਾਨਾ 7 ਕਰੋੜ ਰੁਪਏ ਤੋ ਉਪਰ ਹੈ ਸਰਬ ਸੰਮਤੀ ਨਾਲ ਪਾਸ ਕੀਤੀ ਗਈ।ਹਾਜਰ ਮੈਬਰਾਂ ਵਲੋ ਦੇਸ ਰਾਜ ਜਿੰਦਲ ਦੀ ਪਰਧਾਨਗੀ ਹੇਠ ਪਿਛਲੇ ਦੋ ਸਾਲਾਂ ਵਿੱਚ ਗਊ ਸ਼ਾਲਾ ਨੂੰ 7 ਫੁਟ ਉਚਾ ਚੁੱਕ ਕੇ ਨਵੀ ਬਣਾਉਣ, ਗੋਬਰ ਤੋ ਲੱਕੜ ਗਿੱਟੀ ਤਿਆਰ ਕਰਨ , ਮੰਦਰ ਦੀ ਉਸਾਰੀ ਮੁਕੰਮਲ , ਗਊਆਂ ਦੀ ਨਸਲ ਬਰਕਰਾਰ ਰਖਣ ਅਤੇ ਨਸਲ ਸੁਧਾਰ  ਆਦਿ ਦਾ ਜ਼ੋ ਕੰਮ ਕੀਤਾ ਗਿਆ ਹੈ ਉਸ ਦੀ ਬਹੁਤ ਸ਼ਲਾਘਾ ਕੀਤੀ ਗਈ ।

ਦੇਸ ਰਾਜ ਵਲੋ ਮਨਪ੍ਰੀਤ ਸਿੰਘ ਬਾਦਲ, ਸਰੂਪ ਚੰਦ ਸਿੰਗਲਾ, ਬਲਵੰਤ ਰਾਏ ਨਾਥ ਮੇਅਰ, ਤਰਸੇਮ ਗੋਇਲ ਸੀਨੀਅਰ ਡਿਪਟੀ ਮੇਅਰ, ਗੁਰਬਿੰਦਰ ਕੌਰ ਮਾਂਗਟ ਡਿਪਟੀ ਮੇਅਰ, ਸਮੁੱਚੇ ਮਿਊਸਪਲ ਕਮਿਸ਼ਨਰ, ਸਾਰੀਆਂ ਰਾਜਸੀ ਪਾਰਟੀਆਂ , ਸ਼ਹਿਰ ਦੀਆਂ ਧਾਰਮਿਕ, ਸਮਾਜਿਕ ਅਤੇ ਸਵੈ ਸੇਵੀ ਸੰਸਥਾਵਾਂ ਅਤੇ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਆਪਣੇ ਆਹਦੇ ਤੋ ਅਸਤੀਫਾ ਦਿੱਤਾ । ਉਨਾਂ ਨੇ ਨਗਰ ਨਿਗਮ ਬਠਿੰਡਾ ਦੀ ਵੀ ਸ਼ਲਾਘਾ ਕੀਤੀ ਜਿੰਨਾਂ ਵਲੋ 1100 ਗਊਆਂ ਦੀ ਡਾਇਟ ਮਨੀ ਰੈਗੂਲਰ ਦਿੱਤੀ ਜਾ ਰਹੀ ਹੈ।

ਹਾਊਸ ਵਲੋ ਚੋਣ ਪ੍ਰਕਿਰਿਆ ਲਈ ਕੇਵਲ ਅਗਰਵਾਲ, ਪਵਨ ਮਾਨੀ, ਰਜਿੰਦਰ ਰਾਜੂ, ਅਨਿਲ ਭੋਲਾ, ਅਤੇ ਆਦਰਸ਼ ਪਾਲ ਗੁਪਤਾ ਨੂੰ ਚੋਣ ਅਬਜਰਬਰ ਬਣਾਇਆ ਗਿਆ । ਹਾਊਸ ਵਿਚੋ ਜਦੋ ਪ੍ਰਧਾਨਗੀ ਆਹੁਦੇ ਲਈ ਨਾਮ ਮੰਗੇ ਗਏ ਤਾਂ ਸਰਬਸੰਮਤੀ ਨਾਲ  ਦੇਸ ਰਾਜ ਜਿੰਦਲ ਦਾ ਨਾਮ ਪ੍ਰਵਾਨ ਕੀਤਾ ਗਿਆ

ਹਾਊਸ ਵਲੋ ਹਾਈ ਪਾਵਰ ਕਮੇਟੀ ਵੀ ਗਠਿਤ ਕੀਤੀ ਗਈ ਜੋ 2016—17 ਤੋ ਪਹਿਲਾਂ ਗਊੂਸ਼ਾਲਾ ਦੀ ਹਰੇ ਦੀ ਟਾਲ ਵਿਚੋ ਰਕਮ ਕੱਢ ਕੇ ਈਦ ਮੁਹੰਮਦ ਦੇ ਪ੍ਰੀਵਾਰ ਨੂੰ 7.50 ਲੱਖ ਰੁਪਏ ਦੇਣ, 8 ਲੱਖ ਰੁਪਏ ਦਾ ਕਬਾੜ ਖਰੀਦਣ, ਗਊਸ਼ਾਲਾ ਦੀਆਂ  ਦੁਕਾਨਾ ਦੀ ਪਗੜੀ ਦੀ ਰਕਮ  ਗਊਸਾਲਾ ਦੇ ਖਾਤੇ ਵਿਚ ਜਮਾਂ ਨਾ ਕਰਨ, ਗਊ ਸਾਲਾ ਦੀ ਦੁਕਾਨ ਸਾਬਕਾ ਪਰਧਾਨ ਵਲੋ ਆਪਣੇ ਰਿਸ਼ਤੇਦਾਰ ਨੂੰ ਬਹੁਤ ਘੱਟ ਕਿਰਾਏ ਤੇ ਬਿਨਾਂ ਲਿਖਤ ਦੇਣ ਆਦਿ ਬੇਜਾਬਦਗੀਆਂ ਦੀ ਪੜਤਾਲ ਕਰਕੇ ਕਾਰਵਾਈ ਕਰਨ ਦਾ ਵੀ ਫੈਸਲਾ ਲਿਆ ਗਿਆ ।

ਦੇਸ ਰਾਜ ਨੇ ਦੱਸਿਆ ਕਿ ਗਊ ਬੰਸ਼ ਨੂੰ ਵਧੀਆ ਖੁਰਾਕ ਦੇਣ ਲਈ  ਜਲਦੀ ਹੀ ਗਊਸ਼ਾਲਾ ਵਿਚ ਕੈਟਲ ਫੀਡ ਪਲਾਂਟ ਲਗਾਇਆ ਜਾਵੇਗਾ।

ਗਊਸ਼ਾਲਾ ਦੇ ਪ੍ਰਧਾਨ ਨੇ ਖ਼ਜ਼ਾਨਾ ਮੰਤਰੀ ਨਾਲ ਮੁਲਾਕਾਤ ਕੀਤੀ

ਸ੍ਰੀ ਗਊਸ਼ਾਲਾ ਦੀ ਚੋਣ ਤੋਂ ਬਾਦ ਪ੍ਰਧਾਨ ਦੇਸ ਰਾਜ ਤੇ ਗਊਸ਼ਾਲਾ ਦੇ ਸੀਨੀਅਰ ਮੇਂਬਰ  ਤੇ  ਪ੍ਰਮੁੱਖ ਨਾਗਰਿਕ ਕੇਵਲ ਅਗਰਵਾਲ ਤੇ ਪਵਨ ਮਾਣੀ ਨੇ ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਜੋ ਕਿ ਸ਼ਹਿਰ ਵਿਚ ਮੌਜੂਦ ਸਨ, ਉਨ੍ਹਾਂ ਮੁਲਾਕਾਤ ਕੀਤੀ ਤੇ ਗਊਸ਼ਾਲਾ ਵਿਚ ਚੱਲ ਰਹੇ ਵਿਕਾਸ਼ ਕਾਰਜਾਂ ਵਾਰੇ ਜਾਣਕਾਰੀ ਦਿਤੀ ਖ਼ਜ਼ਾਨਾ ਮੰਤਰੀ ਨੇ ਵਫ਼ਦ ਨੂੰ ਵਿਕਾਸ਼ ਕਾਰਜਾਂ ਲਈ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ

LEAVE A REPLY

Please enter your comment!
Please enter your name here