ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਪਾਲ ਬਰਾੜ

ਬਠਿੰਡਾ, 7 ਜੁਲਾਈ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਆਪਣੇ ਪੰਚਾਇਤ ਭਵਨ ਦਫ਼ਤਰ ਵਿੱਖੇ ਸ਼ਹਿਰ ਦੇ ਲੋਕਾਂ ਤੇ ਕਾਂਗਰਸੀ ਵਰਕਰਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਸਭ ਮਸਲਿਆ ਦਾ ਮੌਕੇ ’ਤੇ ਹੀ ਹੱਲ ਕੀਤਾ।

ਇਸ ਮੌਕੇ ਉਨ੍ਹਾਂ ਕਾਂਗਰਸੀ ਵਰਕਰਾਂ ਨਾਲ ਗਲਬਾਤ ਕਰਦਿਆ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆਂ ਕਰਵਾਉਣ ਨੂੰ ਪਹਿਲ ਦੇ ਰਹੇ ਹਨ। ਵਿੱਤ ਮੰਤਰੀ ਨੇ ਕਿਹਾ ਕਿ ਸ਼ਹਿਰ ਅੰਦਰ ਵਿਕਾਸ ਕਾਰਜਾਂ ਨੇ ਰਫਤਾਰ ਫੜ੍ਹ ਹੈ ਅਤੇ ਵਿਕਾਸ ਕਾਰਜ ਇਸੇ ਤਰ੍ਹਾਂ ਜਾਰੀ ਰਹਿਣਗੇ।

ਅੱਜ ਟਰਾਂਸਪੋਰਟ ਨਗਰ ਦੇ ਮੁਹੱਲਾ ਨਿਵਾਸੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ  ਨੂੰ ਮਿਲੇ ਉਨਾਂ ਨੇ ਆਪਣੇ ਮੁਹੱਲੇ ਦੀਆਂ ਸਮੱਸਿਆਵਾਂ ਦੱਸੀਆ

ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਮੌਕੇ ਤੇ  ਮੌਜੂਦ ਕਮੇਟੀ ਮੈਂਬਰਾ ਨੂੰ ਯਕੀਨ ਦਵਾੳਦੀਆਂ ਕਿਹਾ ਮੁਹੱਲੇ ਦੇ ਗੇਟ,ਚਾਰ ਦਿਵਾਰੀ ਅਤੇ ਹੋਰ ਮਸਲਿਆ ਦਾ 3 ਮਹੀਨਿਆਂ ਵਿੱਚ ਹੱਲ ਹੋ ਜਾਵੇਗਾ ।

ਬਠਿੰਡਾ ਸ਼ਹਿਰ ਦੀ 116 ਸਾਲ ਪੁਰਾਣੀ ਸ੍ਰੀ ਗਊਸ਼ਾਲਾ,ਸਿਰਕੀ ਬਾਜਾਰ ਦੇ ਨਵੇਂ ਬਣੇ ਪ੍ਰਧਾਨ ਦੇਸ਼ ਰਾਜ ਜਿੰਦਲ ਨੇ ਵੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਮੂਲਾਕਾਤ ਕੀਤੀ। ਉਨ੍ਹਾਂ ਮੁਲਾਕਾਤ ਦੌਰਾਨ ਗਊਸ਼ਾਲਾ ਵਿਚ ਚੱਲ ਰਹੇ ਵਿਕਾਸ਼ ਕਾਰਜਾਂ ਵਾਰੇ ਜਾਣਕਾਰੀ ਦਿਤੀ।

ਵਿੱਤ ਮੰਤਰੀ ਨੇ ਵੀ ਵਫ਼ਦ ਨੂੰ ਵਿਕਾਸ਼ ਕਾਰਜਾਂ ਲਈ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ। ਇਸ ਮੌਕੇ ਇੰਦਰ ਸਾਹਨੀ, ਜਗਰੂਪ ਸਿੰਘ ਗਿੱਲ,ਕੇ ਕੇ ਅਗਰਵਾਲ,ਪਵਨ ਮਾਨੀ,ਅਸ਼ੋਕ ਕੁਮਾਰ ,ਰਾਜਨ ਗਰਗ, ਤਰਸੇਮ ਗੋਇਲ, ਰਾਜਾ ਸਿੰਘ, ਦਰਸ਼ਨ ਜੀਦਾ, ਮਲਕੀਤ ਸਿੰਘ, ਰਾਜੂ ਸਰਾਂ, ਅਸ਼ੋਕ ਗੋਇਲ, ਬਲਜਿੰਦਰ ਠੇਕੇਦਾਰ,ਬਲਰਾਜ ਪੱਕਾ,ਦਿਆਲ ਔਲਖ,ਨੱਥੂ ਰਾਮ, ਪ੍ਰਕਾਸ਼ ਚੰਦ ਹਾਜਰ ਸਨ

LEAVE A REPLY

Please enter your comment!
Please enter your name here