260 ਤੋਂ ਵੀ ਜ਼ਿਆਦਾ ਮਰੀਜ਼ਾਂ ਦਾ ਇਲਾਜ ਕੀਤਾ ਗਿਆ

ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਪਾਲ ਬਰਾੜ

ਫਰੀਦਕੋਟ , 15 ਜੁਲਾਈ : ਪ੍ਰਮੁੱਖ ਸਮਾਜ ਸੇਵੀ ਅਮ੍ਰਿਤਾ ਵੜਿੰਗ ਪਤਨੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ  ਰਹਿਨੁਮਾਈ ਹੇਠ ਕਮ ਕਰ ਰਹੀ ਸੰਸਥਾ ਆਸਰਾ ਫਾਉਂਡੇਸ਼ਨ ਅਤੇ ਹੈਲਥ ਫਾਰ ਆਲ ਦੀ ਟੀਮ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ, ਗਲੀ ਨੰਬਰ 10, ਜੀਵਨ ਨਗਰ, ਬਲਬੀਰ ਬਸਤੀ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਾਇਆ ਗਿਆ ਜਿਸ ਵਿਚ 260 ਤੋਂ ਵੀ ਜ਼ਿਆਦਾ ਮਰੀਜ਼ਾਂ ਦਾ ਇਲਾਜ ਕੀਤਾ ਗਿਆ, ਸ਼ੁਗਰ ਅਤੇ ਬਲੱਡ ਪਰੈਸ਼ਰ ਟੈਸਟ ਕੀਤੇ ਗਏ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ।

ਸੰਸਥਾ ਦੇ ਉਪ ਪ੍ਰਧਾਨ ਅਰਸ਼ ਸੱਚਰ ਨੇ ਦੱਸਿਆ ਕਿ ਆਸਰਾ ਫਾਉਂਡੇਸ਼ਨ ਪਿਛਲੇ ਕਾਫੀ ਸਾਲਾਂ ਤੋਂ ਲੋਕ ਭਲਾਈ ਦੇ ਕੰਮਾਂ ਵਿਚ ਵੱਧ ਚੱੜ ਕੇ ਯੋਗਦਾਨ ਪਾ ਰਹੀ ਹੈ ਤੇ ਲੋੜਬੰਦ ਭੈਣ ਭਰਾਵਾਂ ਦੇ ਦੁਖੜੇ ਦੂਰ ਕਰਨ ਦੀ ਸੇਵਾ ਕਰ ਰਹੀ ਹੈ ਉਨ੍ਹਾਂ ਦੱਸਿਆ ਅੱਜ ਦੇ ਕੈੰਪ ਵਿਚ 260 ਮਰੀਜ਼ਾ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ।

ਅੱਜ ਦੇ ਕੈੰਪ ਮੌਕੇ ਅਰਸ਼ ਸੱਚਰ (ਉਪ ਚੇਅਰਮੈਨ) ਤੋਂ ਇਲਾਵਾ  ਗੁਰਤੇਜ ਸਿੰਘ ਤੇਜਾ (ਐਮ. ਸੀ. ਵਾਇਸ ਪ੍ਰਧਾਨ), ਤੇਜਬੀਰ ਮਾਨ, ਕਪਿਲ ਗੋਇਲ, ਤਾਰਾ ਸਿੰਘ ਭੱਟੀ, ਪਰਮਜੀਤ ਸਿੰਘ ਡੋਡ, ਜਤਿੰਦਰ ਕਲਸੀ, ਪ੍ਰਿ. ਨਿਰਮਲਜੀਤ ਕੌਰ, ਬਲਵਿੰਦਰ ਸਿੰਘ ਲਵਲੀ,  ਗੁਰਲੀਨ ਕੌਰ, ਵਿਸ਼ਵਦੀਪ ਗੋਇਲ, ਸੰਦੀਪ ਗੋਇਲ ਵਗੈਰਾ ਹਾਜ਼ਰ ਸਨ

ਕੈਂਪ ਦੇ ਮੁੱਖ ਮਹਿਮਾਨ ਸ਼੍ਰੀ ਅਸ਼ੋਕ ਸੱਚਰ ਜੀ ਸਨ। ਕੈਂਪ ਵਿੱਚ ਹੱਡੀਆਂ ਦਾ ਇਲਾਜ, ਬੱਚਿਆਂ ਦਾ ਇਲਾਜ, ਦਿਲ ਦੇ ਰੋਗਾਂ ਦਾ ਇਲਾਜ ਅਤੇ ਆਦਿ ਰੋਗਾਂ ਦਾ ਇਲਾਜ ਕੀਤਾ ਗਿਆ।

ਪ੍ਰਮੁੱਖ ਡਾਕਟਰਾਂ ਡਾ. ਚੰਦਰ ਸ਼ੇਖਰ (ਮੈਡਿਸਨ), ਡਾ. ਵਿਸ਼ਵਜੀਤ ਗੋਇਲ (ਆਰਥੋ), ਡਾ. ਸੰਦੀਪ ਗੋਇਲ (ਬੱਚਿਆਂ ਦੇ ਮਾਹਿਰ), ਡਾ. ਗੁਰਲੀਨ ਕੌਰ (ਆਯੁਰਵੈਦਿਕ ਮਾਹਿਰ) ਅਤੇ ਗੁਰਦੇਵ ਲੈਬੋਰਟਰੀ ਦੀ ਟੀਮ ਨੇ ਇਸ ਕੈੰਪ ਵਿਚ ਆਪਣਾ ਯੋਗਦਾਨ ਪਾ

LEAVE A REPLY

Please enter your comment!
Please enter your name here