ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਪਾਲ ਬਰਾੜ

ਬਠਿੰਡਾ 24  ਜੁਲਾਈ : ਭਾਈ ਆਸਾ ਸਿੰਘ ਗਰਲਜ਼ ਕਾਲਜ ਦੇ 47ਵੇਂ ਵਿੱਦਿਅਕ ਸੈਸ਼ਨ ਦੀ ਅਰੰਭਤਾ ਦੇ ਮੌਕੇ ਤੇ ਕਾਲਜ ਦੇ ਧਾਰਮਿਕ ਕਲੱਬ ਵੱਲੋਂ ਮਿਤੀ 16 ਜੁਲਾਈ  ਨੂੰ ਸਹਿਜ ਪਾਠ ਦੀ ਅਰੰਭਤਾ ਨਾਲ ਨਵੇਂ ਸੈਸ਼ਨ ਦੀ ਸ਼ੁਰੂਆਤ ਕਾਰਵਾਈ ਗਈ  ਅਤੇ ਇਸ ਦਾ  ਭੋਗ ਕਾਲਜ ਕੈਂਪਸ ਵਿਖੇ 22 ਜੁਲਾਈ 22 ਨੂੰ ਪਾਇਆ ਗਿਆ

ਇਸ ਮੌਕੇ ਧਾਰਮਿਕ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਤੇ ਟਿਕਾਣਾ ਭਾਈ ਜਗਤਾ ਜੀ ਦੇ ਆਗੂ ਸੰਤ ਜਗਜੀਤ ਸਿੰਘ ਨੇ ਵਿਦਿਆਰਥਣਾਂ ਨੂੰ ਅਸੀਸ ਦਿੰਦੇ ਹੋਏ ਦੁਨਿਆਵੀ ਵਿੱਦਿਆ ਦੇ ਨਾਲ ਗੁਰਮਤਿ ਵਿੱਦਿਆ ਦੇ ਨਾਲ ਜੁੜਨ ਦੀ ਅਤੇ ਆਪਣੇ ਮਾਪਿਆਂ ਦਾ ਅਤੇ ਸੰਸਥਾ ਦਾ ਨਾਮ ਰੌਸ਼ਨ ਕਰਨ ਦੀ ਪ੍ਰੇਰਨਾ ਦਿੱਤੀ ।

ਕਾਲਜ ਦੇ ਚੇਅਰਮੈਨ ਸ਼ਿਵ ਨਾਰਾਇਣ ਤੇ ਧੀਂਗਰਾ ਅਤੇ ਕਾਲਜ ਸੈਕਟਰੀ ਇਕਬਾਲ ਸਿੰਘ ਕਿੰਗਰਾਂ ਵਲੋਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ ।

ਗਵਰਨਿੰਗ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ ਸ਼ਾਹ ਵਲੋਂ ਲੱਡੂਆਂ ਦੇ ਪ੍ਰਸ਼ਾਦ ਦੀ ਸੇਵਾ ਕੀਤੀ ਗਈ ਅਤੇ ਜਗਤਾਰ ਸਿੰਘ ਬਰਾੜ ਨੇ ਵੀ ਬੱਚਿਆਂ ਨੂੰ ਵਿੱਦਿਅਕ ਸੈਸ਼ਨ ਦੀਆਂ ਵਧਾਈਆਂ ਦਿੱਤੀਆਂ ।ਰਾਗੀ ਸਿੰਘਾਂ ਵੱਲੋਂ ਰਸਭਿੰਨਾ ਕੀਰਤਨ ਵੀ ਕੀਤਾ ਗਿਆ

ਅੰਤ ਵਿਚ ਕਾਲਜ ਦੇ ਪਿ੍ੰਸੀਪਲ ਡਾ ਰਾਜਵਿੰਦਰ ਕੌਰ ਨੇ ਬੱਚਿਆਂ ਦੇ ਬੱਚਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਆਏ ਹੋਏ ਗਵਰਨਿੰਗ ਬਾਡੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ

ਪ੍ਰੋਗਰਾਮ ਦੇ ਵਿੱਚ ਹੋਰਨਾਂ ਤੋਂ ਇਲਾਵਾ ਕਾਲਜ ਦੇ ਯੂਥ ਕੋਆਰਡੀਨੇਟਰ ਪ੍ਰੋ ਗੁਰਲੀਨ,ਪ੍ਰੋ ਰਿਚਾ ਰਾਣੀ ,ਪ੍ਰੋ ਕਮਲਜੀਤ ਢਿਲੋਂ,ਪ੍ਰੋ ਕੁਲਵਿੰਦਰ ਕੌਰ ,ਪ੍ਰੋ ਪਰਮਜੀਤ ,ਪ੍ਰੋ ਰਿਤੂ , ਡਾ ਪਰਵਿੰਦਰ ਕੌਰ,  ਗੁਰਪ੍ਰੀਤ ਕੌਰ ਲਾਇਬ੍ਰੇਰੀਅਨ, ਸੁਦੀਪ ਕੌਰ ਡੀ ਪੀ ਈ, ਨਵਨਿਯੁਕਤ ਸਟਾਫ ਅਤੇ ਸਮੂਹ ਵਿਦਿਆਰਥੀ ਨੇ ਸ਼ਮੂਲੀਅਤ ਕੀਤੀ

LEAVE A REPLY

Please enter your comment!
Please enter your name here