ਜ਼ਿਲਾ ਖੇਡ ਅਫਸਰ ਦੇ ਦਫਤਰ ਵਿਖੇ ਕੋਚ ਦਿਵਸ ਮਨਾਇਆ

ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਪਾਲ ਬਰਾੜ

ਸ੍ਰੀ ਮੁਕਤਸਰ ਸਾਹਿਬ, 2 ਅਗਸਤ

ਜ਼ਿਲਾ ਖੇਡ ਅਫਸਰ  ਅਨਿੰਦਰਵੀਰ ਕੌਰ ਬਰਾੜ ਦੀ ਅਗਵਾਈ ਵਿਚ ਇੱਥੇ ਜ਼ਿਲਾ ਖੇਡ ਅਫਸਰ ਦੇ ਦਫਤਰ ਵਿਖੇ ਜ਼ਿਲੇ ਦੇ ਸਮੂਹ ਕੋਚਾਂ ਨਾਲ ਅੱਜ ਦੇ ਦਿਨ ਨੂੰ ਕੋਚਿਜ਼ ਡੇਅ ਵਜੋਂ ਮਨਾਇਆ ਗਿਆ।

ਇਸ ਮੌਕੇ ਜ਼ਿਲਾ ਖੇਡ ਅਫਸਰ ਨੇ ਕਿਹਾ ਕਿ ਕੋਚਾਂ ਦੀ ਮਿਹਨਤ ਨਾਲ ਹੀ ਦੇਸ਼ ਲਈ ਚੰਗੇ ਖਿਡਾਰੀ ਪੈਦਾ ਕੀਤੇ ਜਾ ਸਕਦੇ ਹਨ। ਕਿਸੇ ਖਿਡਾਰੀ ਦੇ ਵਿਕਾਸ ਵਿੱਚ ਕੋਚ ਦਾ ਵੱਡਮੁੱਲਾ ਹੱਥ ਹੁੰਦਾ ਹੈ।

ਇਸ ਮੌਕੇ ਕੋਚਾਂ ਨੇ ਵੀ ਪ੍ਰਣ ਲਿਆ ਕਿ ਉਹ ਹੋਰ ਮਿਹਨਤ ਨਾਲ ਬਿਨਾਂ ਕਿਸੇ ਭੇਦ-ਭਾਵ ਵੱਧ ਤੋਂ ਵੱਧ ਬੱਚਿਆਂ ਨੂੰ ਖੇਡਾਂ ਨਾਲ ਜੋੜਨਗੇ।

ਇਸ ਮੌਕੇ ਕੋਚ ਦੀਪੀ ਰਾਣੀ, ਕੰਵਲਜੀਤ ਸਿੰਘ, ਗੁਰਪ੍ਰੀਤ ਸਿੰਘ, ਰਮਨਦੀਪ ਕੌਰ, ਜਗਸੀਰ ਪੁਰੀ, ਜਗਜੀਤ ਸਿੰਘ, ਗੁਰਮੁੱਖ ਸਿੰਘ, ਸੁਖਮੰਦਰ ਸਿੰਘ, ਅਨਮੋਲ ਕੁਮਾਰ ਤੇ ਕੁਲਵਿੰਦਰ ਸਿੰਘ ਤੋਂ ਇਲਾਵਾ ਜਗਮੀਤ ਸਿੰਘ ਸਟੈਨੋ ਤੇ ਹੋਰ ਸਟਾਫ ਹਾਜ਼ਰ ਸੀ।

LEAVE A REPLY

Please enter your comment!
Please enter your name here