ਆਪ ਪ੍ਰਧਾਨ ਭਗਵੰਤ ਮਾਨ ਤੇ ਰਾਘਵ ਚੱਢਾ ਦੀ ਹਾਜ਼ਰੀ ਵਿਚ ਹੋਏ ਸ਼ਾਮਿਲ

ਵੱਡੀ ਗਿਣਤੀ ਵਿਚ ਸਾਥੀਆਂ ਸਮੇਤ ਆਪ ਵਿਚ ਹੋਏ ਸ਼ਾਮਿਲ

ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਸਿੱਧੂ ਬਰਾੜ

ਚੰਡੀਗੜ੍ਹ , 26 ਜੁਲਾਈ 2021 : ਪੰਜਾਬ ਕਾਂਗਰਸ ਨੂੰ ਅੱਜ ਉਸ ਸਮੇ ਵੱਡਾ ਧੱਕਾ ਲਗਾ ਜਦ ਪਿੱਛਲੇ 18 ਸਾਲਾਂ ਤੋਂ ਪਾਰਟੀ ਵਿਚ ਕੰਮ ਕਰ ਰਹੇ ਜ਼ਿਲਾ ਕਾਂਗਰਸ ਕਮੇਟੀ ਮੁਕਤਸਰ ਦੇ ਸਾਬਕਾ ਪ੍ਰਧਾਨ ਗੁਰਮੀਤ ਸਿੰਘ ਖੁਡੀਆਂ ਆਪ ਵਿਚ ਸ਼ਾਮਿਲ ਹੋ ਗਏ ! ਕੁਝ ਦਿਨ ਪਹਿਲਾ ਹੀ ਉਨ੍ਹਾਂ ਨੇ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਤੋਂ ਅਸਤੀਫਾ ਦਿੱਤਾ ਸੀ !

ਗੁਰਮੀਤ ਖੁਡੀਆਂ ਲੰਬੀ ਵਿਧਾਨ ਸਭਾ ਹਲਕੇ ਦੇ ਪਿੰਡ ਖੁਡੀਆਂ ਦੇ ਵਸਨੀਕ ਹਨ ਤੇ ਇਕ ਚੰਗੀ ਅਕਸ  ਵਾਲੇ ਆਗੂ ਮੰਨੇ ਜਾਂਦੇ ਹਨ ! ਉਨ੍ਹਾਂ ਦੇ ਪਿਤਾ ਜਥੇਦਾਰ ਜਗਦੇਵ ਸਿੰਘ ਖੁਡੀਆਂ 1989 ਦੀਆ ਲੋਕ ਸਭਾ ਚੋਣਾਂ ਵਿਚ ਫਰੀਦਕੋਟ ਹਲਕੇ ਤੋਂ ਵੱਡੇ ਫਰਕ ਨਾਲ ਐਮ ਪੀ ਚੁਣੇ ਗਏ ਸਨ ਅਤੇ ਉਨ੍ਹਾਂ ਨੇ ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਬੁਰੀ ਤਰਾਂ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ ! ਉਹ ਇਕ ਦਰਵੇਸ਼ ਸਿਆਸਤਦਾਨ ਵਜੋਂ ਜਾਣੇ ਜਾਂਦੇ ਸਨ !

ਇਨ੍ਹਾਂ ਚੋਣਾਂ ਵਿਚ ਜਥੇਦਾਰ ਖੁਡੀਆਂ ਨੇ ਕਾਂਗਰਸ ਦੇ  ਬਹੁਤ ਵੱਡੇ ਤੇ ਧੜਲੇਦਾਰ ਉਮੀਦਵਾਰ ਹਰਚਰਨ ਸਿੰਘ ਬਰਾੜ ਨੂੰ ਕੋਈ  157383 (ਇਕ ਲੱਖ ਸਤਵੰਜਾ ਹਜਾਰ) ਵੋਟਾਂ ਦੇ ਅੰਤਰ ਨਾਲ ਹਰਾਇਆ ਸੀ ਤੇ ਅਕਾਲੀ ਉਮੀਦਵਾਰ ਭਾਈ ਸ਼ਮਿੰਦਰ ਸਿੰਘ 52967 ਵੋਟਾਂ ਲੈਕੇ ਚੌਥੇ ਨੰਬਰ ਤੇ ਆਏ ਸਨ ਜਦੋਕਿ ਬੀ ਐਸ ਪੀ ਉਮੀਦਵਾਰ ਬਲਜੀਤ ਸਿੰਘ 68879  ਵੋਟਾਂ ਲੈਕੇ ਤੀਜੇ ਨੰਬਰ ਉਤੇ ਆਏ ਸਨ !

ਇੱਥੇ ਇਹ ਵਰਨਣਯੋਗ ਹੈ ਕਿ ਕੈਪਟਨ ਅਮਰਿੰਦਰ ਨੇ 2017 ਦੀ ਚੋਣ ਹਾਰਨ ਤੋਂ ਬਾਅਦ ਇਕ ਵਾਰ ਵੀ ਲੰਬੀ ਹਲਕੇ ਵਿਚ ਪੈਰ ਨਹੀਂ ਰੱਖਿਆ ਜਿਸ ਕਾਰਨ ਹਲਕੇ ਦੇ ਕਾਂਗਰਸੀ ਆਗੂਆਂ ਵਿਚ ਸਖ਼ਤ ਨਾਰਾਜਗੀ ਸੀ ਅਤੇ ਨਾ ਹੀ ਕੈਪਟਨ ਸਰਕਾਰ ਨੇ ਲੰਬੀ ਹਲਕੇ ਦੇ ਕਿਸੇ ਵੀ ਆਗੂ ਨੂੰ ਕੋਈ ਸਰਕਾਰੀ ਅਹੁਦਾ ਬਖਸ਼ਿਆ !   ਸਿਆਸੀ ਦਰਸ਼ਕਾਂ ਅਨੁਸਾਰ ਇਸ ਘਟਨਾਚੱਕਰ ਨਾਲ ਲੰਬੀ ਵਿਧਾਨ ਸਭਾ ਦੀ ਸਿਆਸਤ ਉਪਰ ਵੱਡਾ ਅਸਰ ਪੈਣ ਦੀਆਂ ਸੰਵਾਵਨਾਵਾਂ ਹਨ ਤੇ ਆਉਂਦੇ ਦਿਨਾਂ ਵਿਚ ਹੋਰ ਸਿਆਸੀ ਉਲਟ ਫੇਰ ਵੀ ਹੋਣਗੇ !

LEAVE A REPLY

Please enter your comment!
Please enter your name here