MP Satnam Sandhu meets Union Home Minister Amit Sahah
IAS Showkat Ahmad Parray will be Special Secretary, Finance Punjab
Compiled by Amrit Pal Sidhu
Oishee Mondal, IAS officer takes charge as Assistant Commissioner Hoshiarpur
Rs. 1493.88 crore disbursed to farmers: DC Showkat Ahmad
Ms Piyusha of the 2024 batch takes over as Assistant Commissioner
AIG Avneet Kaur Sidhu receives CM medal for exemplary dedication to duty
Punjab CM Bhagwant Mann bestows Chief Minister medal for outstanding devotion to duty to Police officers on Republic Day at Patiala. AIG Avneet Kaur Sidhu receives CM medal for exemplary dedication to duty.
Government employees who delay public services will be fined up to Rs. 5000: V. K. Janjua
Moga D.C Vishesh Sarangal launches “Kisani Suchnava” channel of Agriculture Department to make farmers aware of agriculture activities
District to Have First Plastic Waste Segregation Plant for Rural Areas at Madanherri Village Soon
ADC Chaudhary Asks BDPOs to Complete Library Work by February Mid
ADC Reviews Progress of Rural Development Works
ਡਿਪਟੀ ਕਮਿਸ਼ਨਰ ਅਤੇ ਐਸ ਐਸ ਪੀ ਵੱਲੋਂ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੀਤੀ ਬੈਠਕ ਹਸਪਤਾਲਾਂ ਵਿਚ ਲੱਗ ਰਹੇ ਹਨ ਸੀਸੀਟੀਵੀ ਕੈਮਰੇ
ਪੁਲਿਸ ਵੀ ਹੋ ਚੁੱਕੀ ਹੈ ਤਾਇਨਾਤ
ਅੰਮ੍ਰਿਤ ਪਾਲ ਸਿੰਘ ਸਿੱਧੂ
ਫਾਜ਼ਿਲਕਾ, 13 ਸਤੰਬਰ
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈ ਏ ਐਸ ਅਤੇ ਐਸ ਐਸ ਪੀ ਵਰਿੰਦਰ ਸਿੰਘ ਬਰਾੜ ਨੇ ਅੱਜ ਇੱਥੇ ਜ਼ਿਲ੍ਹੇ ਦੇ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਬੈਠਕ ਕੀਤੀ। ਇਸ ਮੌਕੇ ਸਿਵਲ ਸਰਜਨ ਡਾ ਐਰਿਕ ਵਿਸ਼ੇਸ ਤੌਰ ਤੇ ਹਾਜਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਡਾਕਟਰਾਂ ਦਾ ਸਮਾਜ ਵਿਚ ਉਚਾ ਰੁਤਬਾ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਪ੍ਰਸ਼ਾਸਨ ਦੀ ਤਰਜੀਹ ਹੈ। ਇਸ ਲਈ ਸਰਕਾਰੀ ਹਸਪਤਾਲਾਂ ਵਿਚ ਹੋਰ ਸੀਸੀਟੀਵੀ ਕੈਮਰੇ ਲਗਾਉਣ ਦਾ ਕੰਮ ਪਹਿਲਾਂ ਹੀ ਸ਼ੁਰੂ ਕਰਵਾ ਦਿੱਤਾ ਗਿਆ ਹੈ। ਇਸ ਤੋਂ ਬਿਨ੍ਹਾਂ ਡਾਕਟਰਾਂ ਦੀ ਸੁਰੱਖਿਆ ਅਤੇ ਸੁਵਿਧਾ ਦਾ ਪੂਰਾ ਪ੍ਰਬੰਧ ਕੀਤਾ ਜਾਵੇਗਾ।
ਉਨ੍ਹਾਂ ਨੇ ਹੋਰ ਦੱਸਿਆ ਕਿ ਡਿਊਟੀ ਸਮੇਂ ਦੌਰਾਨ ਸਿਹਤ ਸੰਭਾਲ ਪੇਸ਼ੇਵਰਾਂ (ਡਾਕਟਰਾਂ) ਅਤੇ ਪੈਰਾਮੈਡਿਕਲ ਸਟਾਫ਼ ਦੇ ਹਿੱਤਾਂ ਦੀ ਰਾਖੀ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ‘ਤੇ ਕੰਮ ਕਰਦੇ ਹੋਏ ਰੋਕਥਾਮ ਦੇ ਉਪਾਅ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਜ਼ਿਲ੍ਹਾ ਸਿਹਤ ਬੋਰਡ ਦੇ ਗਠਨ ਕੀਤਾ ਜਾ ਚੁੱਕਾ ਹੈ। ਇਸ ਬੋਰਡ ਦੀ ਅਗਵਾਈ ਡਿਪਟੀ ਕਮਿਸ਼ਨਰ ਵੱਲੋਂ ਚੇਅਰਪਰਸਨ ਵਜੋਂ ਕੀਤੀ ਜਾਵੇਗੀ ਜਦੋਂ ਕਿ ਐਸ ਐਸ ਪੀ, ਸਿਵਲ ਸਰਜਨ, ਐਸਐਮਓ ਫਾਜ਼ਿਲਕਾ, ਪੈਰਾਮੈਡਿਕ ਸਟਾਫ ਦੇ ਪ੍ਰਤੀਨਿਧੀ, ਆਈ ਐਮ ਏ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਅਟਾਰਨੀ ਸ਼ਾਮਲ ਹਨ।
ਇਸ ਮੌਕੇ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਚ ਪੁਲਿਸ ਦੀ ਗਾਰਦ ਦੀ ਪੱਕੇ ਤੌਰ ਤੇ ਤਾਇਨਾਤੀ ਕਰ ਦਿੱਤੀ ਗਈ ਹੈ ਅਤੇ ਇਲਾਕੇ ਵਿਚ ਰਾਤ ਸਮੇਂ ਗਸਤ ਵੀ ਵਧਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਅਪਾਤ ਸਥਿਤੀ ਨਾਲ ਨਜਿੱਠਣ ਲਈ ਪੁਲਿਸ, ਸਿਵਲ ਅਤੇ ਸਿਹਤ ਵਿਭਾਗ ਦਾ ਸਾਂਝਾ ਵਟਸਅੱਪ ਗਰੁੱਪ ਬਣਾਇਆ ਗਿਆ ਹੈ ਤਾਂ ਜੋ ਸੂਚਨਾਵਾਂ ਦਾ ਤੇਜੀ ਨਾਲ ਆਦਾਨ ਪ੍ਰਦਾਨ ਹੋ ਸਕੇ। ਪੀਸੀਐਮਐਸ ਦੇ ਜਨਰਲ ਸਕੱਤਰ ਡਾ: ਅਰਪਿਤ ਗੁਪਤਾ ਨੇ ਡਾਕਟਰਾਂ ਦੀ ਗੱਲ ਵੀ ਮੀਟਿੰਗ ਵਿਚ ਰੱਖੀ। ਸਿਵਲ ਸਰਜਨ ਡਾ: ਐਰਿਕ ਨੇ ਜ਼ਿਲ੍ਹੇ ਵਿਚ ਡਾਕਟਰਾਂ ਦੀ ਸੁਰੱਖਿਆ ਲਈ ਕੀਤੇ ਜਾ ਰਹੇ ਇੰਤਜਾਮਾਂ ਤੇ ਸਤੁੰਸ਼ਟੀ ਪ੍ਰਗਟਾਈ।








