ਕੈਪਟਨ ਅਮਰਿੰਦਰ ਨਵਜੋਤ ਦੀ ਤਾਜਪੋਸ਼ੀ ਵਿਚ ਸ਼ਾਮਿਲ ਹੋਣਗੇ

ਅੰਮ੍ਰਿਤ ਪਾਲ ਸਿੱਧੂ ਬਰਾੜ

ਚੰਡੀਗੜ੍ਹ, 22 ਜੁਲਾਈ, 2021: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਦੀ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਤਾਜਪੋਸ਼ੀ ਦੇ ਸਮਾਗਮ ਵਿਚ ਸ਼ਾਮਲ ਹੋਣ ਦਾ ਫੈਸਲਾ  ਲਗਭਗ ਕਰ ਲਿਆ ਹੈ।

ਪਾਰਟੀ ਦੇ ਨੇੜੇ ਦੇ ਸੂਤਰਾਂ  ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਤਾਜਪੋਸ਼ੀ ਸਮਾਰੋਹ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਨੇ ਮੰਤਰੀਆਂ ਤੇ ਵਿਧਾਇਕਾਂ ਲਈ ਪੰਜਾਬ ਭਵਨ ਵਿਚ ਚਾਹ ਪਾਰਟੀ ਰੱਖ ਲਈ ਹੈ। ਜਿਸ ਵਿਚ ਸਾਰੇ ਵਿਧਾਇਕ ਤੇ ਮੰਤਰੀ ਵੀ ਸ਼ਾਮਿਲ ਹੋਣਗੇ ! ਉਸ ਤੋਂ ਬਾਦ ਸਾਰੇ ਇਕੱਠੇ ਹੋ ਪੰਜਾਬ ਕਾਂਗਰਸ ਭਵਨ ਜਾਣਗੇ !

LEAVE A REPLY

Please enter your comment!
Please enter your name here